ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੋਂ ਮੂਲ ਨਾ ਡਰਦੀ
ਪਤਾ ਨਹੀਂ ਪੰਜਾਬ ਦੀਆਂ ਕਿੰਨੀਆਂ ਕੁ ਸਹੁਣੀਆਂ ਨੂੰ ਕੱਚਿਆਂ ਤੇ ਤੈਰਨਾ ਪੈਂਦਾ ਹੈ :

ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇਵਫ਼ਾਈ ਨਹੀਂ ਕਰਨੀ ਚਾਹੀਏ
ਖੜ੍ਹਕੇ ਅਧ ਵਿਚਕਾਰ ਘੜਿਆ
ਬਣ ਸਾਥੀ ਅੱਜ ਸਾਥ ਨਭਾਵੀਂ
ਰੋ ਰੋ ਸੋਹਣੀ ਪੁਕਾਰਦੀ ਸੀ
ਯਾਰ ਮਿਲਾਂਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਸ਼ਹੁ ਪਾਣੀ ਵਿੱਚ ਮਿੱਟੀ ਇਹ ਖੁਰਸੀ
ਮੈਂ ਇਆਣੀ ਇਹ ਨਾ ਜਾਣਦੀ ਸਾਂ
ਜੀਵਨ ਕੁਠੜੀ ਆਜਿਜ ਲੁਠੜੀ
ਆ ਗਈ ਸਾਜਨ ਵਾਲੀ ਤਾਰ ਘੜਿਆ
ਨਦੀਉਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ
ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੂੰ ਕਿੱਥੇ ਠਹਿਰਨਾ ਹੋਇਆ। ਘੜਾ ਅੱਧ

16/ ਇਸ਼ਕ ਸਿਰਾਂ ਦੀ ਬਾਜ਼ੀ