ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਾਲ ਲਾਦੀਆਂ ਦੇ
ਅੰਦਰ ਬੜ ਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆ
ਲਾਲ ਬਾਰੀਆਂ ਦਾ।
ਗੋਰੀ ਕਲਾਲਾਂ ਨੂੰ ਦੁਰਾ ਸੀਸਾਂ ਦੇਂਦੀ ਹੈ ਜਿਨ੍ਹਾਂ ਨੇ ਉਸ ਦੇ ਪੁੰਨੂੰ ਨੂੰ ਸ਼ਰਾਬੀ ਕਰਕੇ ਉਸ ਨਾਲੋਂ ਵਿਛੋੜ ਲਿਆ :
ਮਰਨ ਕਲਾਲ ਜਗ ਹੋਵਣ ਥੋੜੇ
ਮੇਰਾ ਪੁੰਨੂੰ ਸ਼ਰਾਬੀ ਕੀਤਾ ।
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇਕ ਅਫ਼ਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ
ਉਹ ਉੂੂੱਠ ਨੂੰ ਵੀ ਕੋਸਦੀ ਹੈ ਜਿਸ ਤੇ ਪੁੰਨੂੰ ਨੂੰ ਉਸ ਦੇ ਭਰਾ ਲਦ ਕੇ ਲੈ ਖੜੇ ਸਨ:

ਵੇ ਤੂੰ ਮਰ ਜਾਏਂ ਊਂਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਵਸ ਬਲੋਚਾਂ ਪਾਇਆ
ਤੇ ਨਾਲ ਰੱਸੀ ਦੇ ਕੜਿਆ
ਇਸ਼ਕ ਨਾ ਦਲਣ ਦਏ ਚਲਾਕੀ
ਏਸ ਫਸਾਨਿਆ ਨੂਰੀ ਖਾਕੀ,
ਵਿੱਚ ਜੋ ਇਸਦੇ ਵੜਿਆ।
ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਕਰਕੇ ਜਦ ਪੁੰਨੂੰ ਦੇ ਭਰਾ ਪੁੰਨੂੰ ਨੂੰ ਡਾਚੀ ਉੱਤੇ ਲਟਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ ਤਦ ਸਵੇਰੇ ਸੱਸੀ ਨੂੰ ਇਸ ਸਾਜ਼ਸ਼ ਦਾ ਪਤਾ ਲਗਦਾ ਹੈ। ਉਹ ਪੁੰਨੂੰ-ਪੰ ਕੂਕਦੀ ਢਾਚੀ ਦਾ ਖੁਰਾ ਫੜਕੇ ਮਗਰੇ ਨੱਸ ਟੁਰਦੀ ਹੈ। ਸੱਸੀ ਦੀ ਉਸ ਸਮੇਂ ਦੀ ਬਿਰਹਾ ਦਸ਼ਾ ਨੂੰ ਪੰਜਾਬ ਦੀ ਗੋਰੀ ਇਸ ਤਰ੍ਹਾਂ ਬਿਆਨ ਕਰਦੀ ਹੈ :
ਸੱਸੀ ਤੇਰੇ ਬਾਗ਼ ਵਿੱਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਤੱਤੀ ਸੀ ਰੇਤ ਸੜ ਗਏ ਪੈਰ ਮੇਰੇ

23/ ਇਸ਼ਕ ਸਿਰਾਂ ਦੀ ਬਾਜ਼ੀ