ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਧਰ ਗਏ ਕੋਲ ਇਕਰਾਰ ਤੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ
ਸੱਸੀ ਤੇਰੇ ਬਾਗ਼ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ
ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ
ਸੱਸੀ ਤੇਰੇ ਬਾਗ ਵਿੱਚ ਉੱਤਰੇ ਵਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ
ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰੱਬ ਦੇ ਵਾਸਤੇ ਮਿਲ ਜਾ ਮਦਾਨੇ
ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ

ਪੁੰਨੂੰ ਦੇ ਤੁਰ ਜਾਣ ਤੇ ਸੱਸੀ ਦੀ ਮਾਂ ਸੱਸੀ ਨੂੰ ਦਿਲਾਸਾ ਦਿੰਦੀ ਹੋਈ ਸਮਝਾਉਂਦੀ ਹੈ ਕਿ ਚੰਗਾ ਹੋਇਆ ਕੌਲੇ ਦੀ ਬਲਾ ਟਲ ਗਈ ਹੈ। ਗੀਤ ਦੇ ਬੋਲ ਹਨ:

ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨਾ ਬਲਾ

24/ ਇਸ਼ਕ ਸਿਰਾਂ ਦੀ ਬਾਜ਼ੀ