ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੋਗੀ ਜਾਣੇ ਨਾ ਪ੍ਰੀਤ ਨੀ, ਲੋਹੇ ਉੱਤੇ ਲੀਕ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੂੰ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ.....

ਇੱਕ ਜੋਗੀ ਸਾਡੇ ਹਾਣ ਦਾ, ਦੁੱਖ ਨਾ ਪਛਾਣਦਾ,
ਚੋਰੀ ਉੱਠ ਚੱਲਿਆ ਵੇ ਪੂਰਨਾ ;
ਪੂਰਨਾ ਦੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ...

ਭਾਵੇਂ ਜਾਣ ਤੂੰ ਨਾ ਜਾਣ ਦੇ, ਅਗਲੇ ਜਹਾਨ,
ਮੇਲੇ ਤੇਰੇ ਸਾਡੇ ਹੋਣਗੇ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੁਰ ਨਾ ਵੇ....

45/ ਇਸ਼ਕ ਸਿਰਾਂ ਦੀ ਬਾਜ਼ੀ