ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਲਵੱਟੇ ਭੰਨਦੇ ਰਹੇ!

ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਇਸ ਗੱਲ ਦਾ ਰੋਸ ਸੀ ਕਿ ਉਹਦੇ ਵੱਡੇ ਭਰਾ ਨੂੰ ਉਸ ਦੀ ਗੱਲ ਨਹੀਂ ਸੀ ਮੰਨੀ.... ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਪ੍ਰਵੇਸ਼ ਕਰ ਚੁੱਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ, ਉਹਨੇ ਆਪਣੇ ਮਨ ਵਿੱਚ ਕਿਹਾ, “ਵੇਖਾਂਗਾ ਕਿਹੜਾ ਵੱਡਾ ਨਾਢੂ ਖਾਂ ਮਲਕੀ ਨੂੰ ਵਿਆਹ ਕੇ ਲਜਾਊਗਾ।"

ਉਹ ਅਗਲੀ ਸਵੇਰ ਬਿਨਾਂ ਕੁਝ ਖਾਧੇ ਪੀਤੇ ਗੁੱਸੇ ਨਾਲ਼ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ....!

ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿੱਚ ਸੋਗੀ ਵਾਤਾਵਰਣ ਪੈਦਾ ਕਰ ਦਿੱਤਾ...... ਮੁਬਾਰਕ ਨੇ ਦਰੀਏ ਨਾਲ਼ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿੱਚ ਬੜੀ ਗੰਭੀਰਤਾ ਨਾਲ਼ ਵਿਚਾਰੀ। ਸਾਰਾ ਪਰਿਵਾਰ ਉਸ ਵੱਲੋਂ ਲਏ ਦ੍ਰਿੜ੍ਹਤਾ ਭਰੇ ਫ਼ੈਸਲੇ ਨਾਲ ਸੌ ਫੀਸਦੀ ਸਹਿਮਤ ਸੀ। ਮਲਕੀ ਆਪਣੇ ਮਨ ਵਿੱਚ ਖ਼ੁਸ਼ੀਆਂ ਦੇ ਲੱਡੂ ਭੋਰਦੀ ਹੋਈ ਆਪਣੇ ਬਾਪ ਦੇ ਬਲਿਹਾਰੇ ਜਾ ਰਹੀ ਸੀ ਜਿਸ ਨੇ ਉਹਨੂੰ ਬੁੱਢੇ ਬਾਦਸ਼ਾਹ ਦੇ ਹਰਮ ਵਿੱਚ ਜਾਣੋਂ ਬਚਾ ਲਿਆ ਸੀ।

ਜਮਾਲੋ ਬੜੀ ਗੰਭੀਰਤਾ ਨਾਲ਼ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ। "ਬਾਦਸ਼ਾਹ ਦਾ ਕੀ ਐ ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ।"

ਜਮਾਲੋ ਦੀ ਵੱਡੀ ਭੈਣ ਨਾਲੋ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀਂ ਚੌਧਰੀ ਨਾਲ ਵਿਆਹੀ ਹੋਈ ਸੀ-ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਸੀ ਜਮਾਲੋ ਤਖ਼ਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ਼ ਫੈਸਲਾ ਕਰ ਲਿਆ ਸੀ ਕਿ ਜੇ ਸੱਚੇ ਰਸੂਲ ਨੇ ਚਾਹਿਆਂ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ'ਤੇ ਕੱਠਿਆਂ ਕਰ ਦੇਵੇਗੀ। ਓਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਿਸੇ ਹੋਰ ਨਾਲ ਸਾਂਝੀ ਨਹੀਂ ਸੀ ਕੀਤੀ। ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੋ ਨਾਲ਼ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ਼ ਗੱਲ ਤੌਰੀ.... ਉਹ ਪਹਿਲਾਂ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਪਰਿਵਾਰ ਤੋਂ ਜਾਣੂੰ ਸੀ-ਉਹ ਬਖਤਾਵਰਾਂ ਦਾ ਪਰਿਵਾਰ ਸੀ...... ਦੋਨੋਂ ਪਰਿਵਾਰ ਮਿਲ ਕੇ ਜ਼ਿਹਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ ..... ਇਕੱਠੇ ਸ਼ਿਕਾਰ ਖੇਡਣਗੇ.... ਕਿਹੜਾ ਉਹਨਾਂ ਅੱਗੇ ਕੁਸਕੇ ਗਾ।

ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਖਿੜੇ

50/ ਇਸ਼ਕ ਸਿਰਾਂ ਦੀ ਬਾਜ਼ੀ