ਇਹ ਵਰਕਾ ਤਸਦੀਕ ਕੀਤਾ ਗਿਆ ਏ
ਰਫਲਾਂ ਬੰਦੂਕਾਂ ਫੋਕੀਆਂ ਚਲਾਂਵਦਾ
ਔਂਦਾ ਜਾਂਦਾ ਬੰਦਾ ਜੋ ਨਜ਼ਰ ਆਂਵਦਾ
ਹੱਥਕੜੀ ਲਾ ਕੇ ਓਸ, ਨੂੰ ਬਠਾਂਵਦਾ
ਹੱਸੂ ਤੇ ਬੱਸੂ ਮਲਕੀ ਦੇ ਭਾਈ ਜੋ
ਪੁੱਠੀ ਹੱਥਕੜੀ ਉਹਨਾਂ ਨੂੰ ਲਗਾਈ ਜੋ
ਬੰਨ੍ਹ ਲੀਤਾ ਦਰੀਏ ਨੇ ਸਕਾ ਭਾਈ ਜੋ
ਬੰਨ੍ਹ ਲਈ ਜਮਾਲੋ ਮਲਕੀ ਦੀ ਮਾਈ ਜੋ
ਬੰਨ੍ਹ ਕੇ ਤੇ ਬੰਦੇ ਦਿੱਲੀ ਨੂੰ ਲੈ ਜਾਂਵਦਾ
ਕਰਦਾ ਜ਼ੁਲਮ ਕੋਈ ਨਾ ਹਟਾਂਵਦਾ
ਬੰਨ੍ਹ ਲਿਆ ਕੀਮਾ ਮਲਕੀ ਦਾ ਸਾਈਂ ਜੋ
ਹੱਥੀਂ ਹੱਥ ਕੜੀ, ਪੈਰੀਂ ਬੇੜੀ ਪਾਈ ਜੋ।
(ਬਖ਼ਸ਼ੀ ਈਸਾਈ)
ਦਰੀਆ ਆਖਦਾ ਦੇਖ ਮੁਬਾਰਕਾ ਓਏ
ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ
ਤੇਰੀ ਮਲਕੀ ਨੂੰ ਅਕਬਰ ਦੇ ਘਰ ਦੇਣਾ
ਕੀਮੇ ਜੱਟ ਦੇ ਨਾਲ਼ ਘਲਾਵਣਾ ਨਹੀਂ
ਸਾਰਾ ਕੋੜਮਾ ਦਿੱਲੀ ਨੂੰ ਬੰਨ੍ਹ ਖੜਨਾ
ਕਿਸੇ ਰਾਹ ਦੇ ਵਿੱਚ ਅਟਕਾਵਣਾ ਨਹੀਂ
ਆ ਮੰਨ ਕਹਿਣਾ ਮੇਰੇ ਲੱਗ ਆਖੇ
ਵੇਲਾ ਬੀਤਿਆ ਫੇਰ ਥਿਆਵਣਾ ਨਹੀਂ।
(ਬਖ਼ਸ਼ੀ ਈਸਾਈ)
52/ ਇਸ਼ਕ ਸਿਰਾਂ ਦੀ ਬਾਜ਼ੀ