ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਸਾ ਪਰਤਾਪੀ ਨਾਰ ਦਾ

'ਕਾਕਾ ਪਰਤਾਪੀ' ਉਨ੍ਹੀਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜਿਸ ਨੂੰ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤਾ ਹੈ।
ਮੇਰੇ ਆਪਣੇ ਪਿੰਡ (ਮਾਦਪੁਰ ਜ਼ਿਲਾ ਲੁਧਿਆਣਾ) ਤੋਂ ਇਕ ਮੀਲ ਦੱਖਣ ਵਲ ਰਿਆਸਤ ਪਟਿਆਲਾ (ਹੁਣ ਪੰਜਾਬ) ਦਾ ਲੋਪੋਂ ਨਾਮੀ ਪਿੰਡ ਹੈ। ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਧ ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਲੋਕੀ ਦੂਰੋਂ ਦੂਰੋਂ ਇਹ ਮੇਲਾ ਵੇਖਣ ਆਉਂਦੇ ਹਨ। ਇਸ ਪ੍ਰੀਤ ਕਥਾ ਦੀ ਨਾਇਕਾ ਪਰਤਾਪੀ ਇਸੇ ਪਿੰਡ ਦੀ ਜੰਮਪਲ ਹੈ:

ਲੋਪੋਂ ਪਿੰਡ ਮਸ਼ਹੂਰ ਜਗਤ ਮੈਂ
ਉਸਦਾ ਸੁਣੋ ਹਵਾਲਾ
ਓਸ ਨਗਰ ਵਿੱਚ ਵਸਦਾ ਵੀਰੋ
ਇਕ ਸੁਨਿਆਰ ਗੁਪਾਲਾ
ਨਾ ਪਰਤਾਪੀ ਲੜਕੀ ਉਸ ਦੀ
ਸੂਰਤ ਕਰੇ ਉਜਾਲਾ
ਰੇਬ ਪਜਾਮਾ ਪਾ ਕੇ ਰੱਖਦੀ
ਵਿੱਚ ਰੇਸ਼ਮੀ ਨਾਲਾ
ਅੱਖ ਪਰਤਾਪੀ ਦੀ-
ਹੈ ਮਰਦਾਂ ਦਾ ਗਾਲ਼ਾ

(ਛੱਜੂ ਸਿੰਘ)

ਗੋਕਲ ਚੰਦ ਅਤੇ ਛੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਬਝਦਾ ਹੈ। ਪਰਾਤਪੀ ਸੁਨਿਆਰੀ ਲੋਪੋਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਨੂੰ ਨਾਲ ਲੈ ਮੇਲਾ ਵੇਖਣ ਆਉਂਦੀ ਹੈ:

ਪਰਤਾਪੀ ਵੀ ਆਈ ਮੇਲੇ
ਕੁੜੀਆਂ ਸਾਥ ਰਲ਼ਾ ਕੇ
ਇੱਕੋ ਰੰਗ ਪੁਸ਼ਾਕਾਂ ਪਾਈਆਂ
ਹਾਰ ਸ਼ਿੰਗਾਰ ਲਗਾ ਕੇ
ਪਰੀਆਂ ਵਰਗੇ ਰੂਪ ਜਿਨ੍ਹਾਂ ਦੇ

57/ ਇਸ਼ਕ ਸਿਰਾਂ ਦੀ ਬਾਜ਼ੀ