ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਹਿਜੀਂ ਮੁਖ ਭਵਾ ਕੇ
ਕੌਲ ਕਰਾਰ ਦੋਹਾਂ ਨੇ ਕੀਤੇ
ਬੁਰੀਆਂ ਕਸਮਾਂ ਖਾ ਕੇ
ਬਾਤਾਂ ਇਸ਼ਕ ਦੀਆਂ-
ਕਰਦੇ ਪਿਆਰ ਵਧਾਕੇ ।
                                  (ਛੱਜੂ ਸਿੰਘ)
ਇਸ ਪਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ। ਗੋਕਲ ਚੰਦ ਅਨੁਸਾਰ ਕਾਕਾ ਲੋਪੋਂ ਨਹੀਂ ਸੀ ਆਉਂਦਾ ਸਗੋਂ ਪਰਤਾਪੀ ਆਪ ਰੁਪਾਲੋਂ ਜਾਂਦੀ ਸੀ :
ਜਾਵੇ ਪਰਤਾਪੀ ਜੋ ਰੁਪਾਲੋਂ ਨਿੱਤ ਜੀ
ਲੋਪੋਂ ਵਿੱਚ ਲਗਦਾ ਨਾ ਘੜੀ ਚਿੱਤ ਜੀ
ਕ੍ਰਿਪਾਲ ਸਿੰਘ ਵਿੱਚ ਦਿਨੇ ਰਾਤ ਧਿਆਨ ਜੀ
ਘੜੀ ਦਾ ਵਿਛੋੜਾ ਬਲੀ ਦੇ ਸਮਾਨ ਜੀ।
 
ਆਖਰ ਕਾਕਾ ਪਰਤਾਪੀ ਦੇ ਇਸ਼ਕ ਦਾ ਭੇਤ ਖੁਲ ਗਿਆ । ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਇਹ ਖ਼ਬਰ ਪੁੱਜੀ :
ਭੋਲੀ ਦੇ ਘਰ ਮਿਲਦੇ ਦੋਵੇਂ
ਪਿੰਡ ਵਿੱਚ ਹੋਈਆਂ ਸਾਰਾਂ
ਕਾਕੇ ਨਾਲ਼ ਰਹੇ ਪਰਤਾਪੀ
ਗੱਲਾਂ ਕਰਦੀਆਂ ਨਾਰਾਂ
ਨੰਦੋ ਨੂੰ ਜਾ ਕਿਹਾ ਕਿਸੇ ਨੇ
ਤੈਨੂੰ ਬਾਤ ਉਚਾਰਾਂ
ਬਿਗੜ ਗਈ ਪਰਤਾਪੀ ਤੇਰੀ
ਘਰ ਘਰ ਫਿਰਗੀਆਂ ਤਾਰਾਂ
ਕਿਸੇ ਰੋਜ਼ ਨੂੰ ਚੰਦ ਚੜ੍ਹਾਵੇ
ਛੇਤੀ ਖਿਚ ਮੁਹਾਰਾਂ
ਇਜ਼ਤਾਂ ਰੋਲ਼ਦੀਆਂ-
ਮਰਨ ਧੀਆਂ ਬਦਕਾਰਾਂ ।

                       

(ਛੱਜੂ ਸਿੰਘ)


ਪਰਤਾਪੀ ਦੇ ਇਸ਼ਕ ਦੀ ਭਿਣਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰੰਤੂ ਪਰਤਾਪੀ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਨੇ ਨੰਦ ਨੂੰ ਸਾਫ਼ ਆਖ ਦਿੱਤਾ, “ਮਾਂ ਮੇਰੀਏ! ਭਾਵੇਂ ਮਾਰ! ਭਾਵੇਂ ਛੱਡ ! ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ-ਉਹ ਤਾਂ ਮੇਰੀ ਜਾਨ ਦਾ ਟੁਕੜਾ ਏ, ਉਹਦੀ

61/ਇਸ਼ਕ ਸਿਰਾਂ ਦੀ ਬਾਜ਼ੀ