ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖ਼ਾਤਰ ਆਪਣੀ ਜਿੰਦ ਵਾਰ ਦਿਆਂਗੀ-ਪਿਛਾਂਹ ਪੈਰ ਨਹੀਂ ਪਾਵਾਂਗੀ। ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ।"

ਨੰਦੋ ਨੇ ਆਪਣੇ ਪਤੀ ਨਾਲ ਪਰਤਾਪੀ ਬਾਰੇ ਮਸ਼ਵਰਾ ਕੀਤਾ। ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ਼ ਪਰਤਾਪੀ ਵਿਆਹੀ ਹੋਈ ਸੀ ਪਰੰਤੂ ਅਜੇ ਉਹਦਾ ਮੁਕਲਾਵਾ ਨਹੀਂ ਸੀ ਤੋਰਿਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।

ਰਾਮ ਰਤਨ ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ। ਰੋਂਦੀ ਕੁਰਲਾਉਂਦੀ ਪਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ ਮੁਕਲਾਵਾ ਦੇ ਕੇ ਤੋਰ ਦਿੱਤਾ। ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹਾਉਕੇ ਭਰਦੀ ਰਹੀ, ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇਕ ਨਾ ਸੁਣੀ।

ਰਾਮ ਰਤਨ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹਦੇ ਪੱਥ, ਪਰੀਆਂ ਵਰਗੀ ਹੁਸ਼ਨਾਕ ਪਰਤਾਪੀ ਨੂੰ ਪਾ ਕੇ, ਧਰਤੀ 'ਤੇ ਨਹੀਂ ਸੀ ਲਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ।

ਲੋਪੋਂ ਅਤੇ ਰੁਪਾਲੋਂ ਦੇ ਵਿਚਕਾਰ ਢੱਕੀ ਸੀ-ਸੁੰਨਸਾਨ ਰਾਹ! ਰਾਮ ਰਤਨ ਬੈਲ ਗੱਡੀ ਵਿੱਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ਼ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿੱਚ ਜਾ ਘੇਰੀ। ਨਾਲ਼ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੁਪਾਲੋਂ ਲੈ ਆਇਆ।

ਸੁਣਕੇ ਘੋੜੀ ਚੜ੍ਹਿਆ ਕਾਕਾ
ਨਾਲ ਗੁੱਸੇ ਦੇ ਭੜਕੇ
ਢੱਕੀ ਦੇ ਵਿੱਚ ਘੇਰਲੀ ਗੱਡੀ
ਡਾਂਗ ਉਭਾਰੀ ਖੜਕੇ
ਰਾਮ ਰਤਨ ਨੂੰ ਹੇਠ ਗੇਰਿਆ
ਮੌਰਾਂ ਦੇ ਵਿੱਚ ਜੁੜਕੇ
ਦੌੜ ਗਏ ਸੁਨਿਆਰ ਨਾਲ਼ ਦੇ
ਕੌਣ ਪੜੋਵੇ ਅੜਕੇ
ਕੱਢ ਲਈ ਪਰਤਾਪੀ ਵਿੱਚੋਂ
ਸੱਜੀ ਬਾਹੋਂ ਫੜਕੇ
ਤੁਰੇ ਰੁਪਾਲੋਂ ਨੂੰ-
ਘੋੜੀ ਉਪਰ ਚੜ੍ਹਕੇ।[1]

(ਛੱਜੂ ਸਿੰਘ)

ਰਾਮ ਰਤਨ ਨੇ ਖੰਨੇ ਦੇ ਬਾਣੇ ਜਾ ਰਿਪੋਰਟ ਕੀਤੀ। ਪੁਲਸ ਆਈ। ਜ਼ੈਲਦਾਰ


  1. ਪਰ ਕਾਕਾ ਪਰਤਾਪੀ ਨੂੰ ਗੱਡੀ ਸਮੇਤ ਹੀ ਰੁਪਾਲੋਂ ਲੈ ਗਿਆ ਸੀ 'ਜ਼ੋਰ ਸਰਦਾਰੀ ਦੇ, ਗੱਡੀ ਮੋੜਕੇ ਰੁਮਾਲੋਂ ਬਾੜੀ’ (ਲੋਕ ਗੀਤ)

62/ ਇਸ਼ਕ ਸਿਰਾਂ ਦੀ ਬਾਜ਼ੀ