ਜਜ਼ਬਾਤੀ ਮੁਹੱਬਤ ਦੀ ਦਾਸਤਾਨ-ਇੰਦਰ ਬੇਗੋ
'ਇੰਦਰ ਬੇਗੋਂ' ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ-ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।
ਪੂਰਨ ਰਾਮ ਅਪਣੇ ਕਿੱਸੇ ਦੇ ਅਰੰਭ ਵਿੱਚ ਲਿਖਦ ਹੈ:
ਉੱਨੀ ਸੌ ਤਰੇਹਠ ਸਾਲ*
ਗਿਆ ਸੀ ਲਾਹੌਰ ਦਾਸ
ਸੁਣ ਐਸੀ ਬਾਤ
ਮੈਂ ਬਣਾਇਆ ਕਿੱਸਾ ਫੇਰ ਜੀ
ਹੋਇਆ ਇਕ ਆਸ਼ਕ
ਮਹਾਜਨ ਇੰਦਰ ਮੱਲ
ਬੇਗੋ ਪਿੱਛੇ ਲੱਗ
ਡੁੱਬਿਆ ਘੁੰਮਣ ਘੇਰ ਜੀ
ਲਾਹੌਰ ਦੇ ਲਾਗੇ ਘੁਗ ਵਸਦੇ ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜ ਕੇ ਬੈਠ ਜਾਂਦੇ, ਇਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਨ੍ਹਾਂ ਦੇ ਮਨਾਂ ਵਿੱਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ :
ਮਾਈ ਬਾਪ ਨੇ ਰੱਖੀ ਲਾਡਲੀ
ਜਿਉਂ ਥੇਲੀ ਦਾ ਫੋੜਾ
ਮੁਸ਼ਕੀ ਰੰਗ ਸਰੀਰ ਛਾਂਟਮਾਂ
ਜਾਣੀ ਕੋਤਲ ਘੋੜਾ
ਨਰਮ ਸਰੀਰ ਮੱਖਣ ਤੋਂ ਕੂਲ਼ਾ
ਖਾ ਕੇ ਤੁਰੇ ਮਰੋੜਾ
ਪਤਲੇ ਅੰਗ ਫੁੱਲਾਂ ਤੋਂ ਹੌਲੀ[1]
- ↑ ਬਿਕਰਮੀ ਸੰਮਤ
69/ ਇਸ਼ਕ ਸਿਰਾਂ ਦੀ ਬਾਜ਼ੀ