ਪੰਨਾ:ਇਹ ਰੰਗ ਗ਼ਜ਼ਲ ਦਾ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਅਰਥ ਦੋਨੋਂ ਪਾਸੇ ਲਗ ਜਾਂਦਾ ਹੈ ਭਾਵੇਂ ਰੱਬੀ ਇਸ਼ਕ ਸਮਝ ਲਵੋ ਭਾਵੇਂ ਦੁਨੀਆਵੀ। ਗ਼ਜ਼ਲ ਦਾ ਮੁੱਖ ਵਿਸ਼ਾ ਪ੍ਰੇਮ ਹੀ ਹੈ ਪਰ ਗ਼ਜ਼ਲ ਨੂੰ ਕੇਵਲ ਸ਼ਿੰਗਾਰ ਰਸੀ ਕਵਿਤਾ ਕਹਿਣਾ ਵੀ ਇਕ ਭੁਲ ਹੈ। ਇਸ਼ਕ ਤੋਂ ਇਲਾਵਾ ਗ਼ਜ਼ਲ ਵਿਚ ਸ਼ਰਾਬ ਅਤੇ ਉਸ ਦੇ ਬਾਕੀ ਅੰਗਾਂ ਸਾਕੀ, ਸ਼ਰਾਬਖ਼ਾਨਾ, ਜਾਮ, ਸੁਰਾਹੀ ਆਦਿ ਦਾ ਵੀ ਜ਼ਿਕਰ ਆਉਂਦਾ ਹੈ ਪਰ ਇਥੇ ਮੈਂ ਇਹ ਗੱਲ ਵੀ ਜ਼ਰਾ ਖੋਲ੍ਹ ਕੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਹਰ ਕਵੀ ਸ਼ਰਾਬ ਪੀਵੇ। ਸੂਫ਼ੀਆਂ ਦੀ ਪ੍ਰੀਭਾਸ਼ਾ ਵਿਚ ਸ਼ਰਾਬ ਸੂਚਕ ਹੈ ਉਸ ਸਰੂਰ ਦੀ ਜਿਹੜਾ ਕਿ ਕਿਸੇ ਜੋਰੀ ਨੂੰ ਪ੍ਰੀਤਮ ਪ੍ਰਭੂ ਨਾਲ ਜੁੜ ਕੇ ਆਉਂਦਾ ਹੈ। ਅਤੇ ਜੋ ਵਿਯਕਤੀ ਇਸ ਰਸਤੇ ਤੇ ਚਲਾਉਂਦਾ ਹੈ ਉਸ ਨੂੰ 'ਸਾਕੀ' ਕਿਹਾ ਜਾਂਦਾ ਹੈ। ਸਾਕੀ ਦਾ ਕੰਮ ਹੈ ਸ਼ਰਾਬ ਪਿਲਾਣਾ ਭਾਵੇਂ ਉਹ ਸ਼ਰਾਬ ਵਿਸਕੀ ਹੋਵੇ ਭਾਵੇਂ ਉਹ ਹੋਵੇ ਜਿਸ ਦੇ ਬਾਰੇ ਆਮ ਗੱਲ ਮਸ਼ਹੂਰ ਹੈ ਕਿ 'ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ' ਇਸ ਲਈ ਜਿਥੇ ਗ਼ਜ਼ਲ ਵਿਚ ਸ਼ਰਾਬ ਦਾ ਮਜ਼ਮੂਨ ਆਉਂਦਾ ਹੈ ਉਥੇ ਦੁਨੀਆਵੀ ਸ਼ਰਾਬ ਹੀ ਮੁਰਾਦ ਨਹੀਂ ਲੈਣੀ ਚਾਹੀਦੀ। ਇਸੇ ਤਰ੍ਹਾਂ ਕਿਸੇ ਸੁਹਣੇ ਦੇ ਪ੍ਰੇਮ ਦਾ ਵਰਣਨ, ਹਿਜਰ (ਜੁਦਾਈ) ਦੀ ਵੇਦਨਾ ਜਾਂ ਮਿਲਾਪ (ਵਿਸਾਲ) ਦੇ ਆਨੰਦ ਤੋਂ ਇਹ ਭਾਵ ਨਹੀਂ ਕਿ ਉਹ ਸੁਹਣਾ ਜ਼ਰੂਰ ਹੱਡ ਚੱਮ ਦਾ ਬਣਿਆ ਬੁੱਤ ਹੀ ਹੈ। ਸੂਫੀ ਕਵੀ ਅਪਣੇ ਰੱਬੀ ਇਸ਼ਕ ਨੂੰ ਲੁਕਾ ਕੇ ਰਖਦੇ ਹਨ ਅਤੇ ਗ਼ਜ਼ਲ ਦੇ ਰੰਗ ਵਿਚ ਇਹ ਇਲਾਹੀ ਪ੍ਰੇਮ ਚੰਗਾ ਛੁਪਾਕੇ ਪ੍ਰਗਟ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋ ਵਿਸ਼ਿਆਂ ਤੋਂ ਇਲਾਵਾ ਗ਼ਜ਼ਲ ਵਿਚ ਜੀਵਨ ਦੀ ਕਸ਼ਮਕਸ਼, ਆਦਮੀ ਦੇ ਛਿਨ ਭੰਗਰ ਹੋਣ ਆਦਿ ਦਾ ਵੀ ਵਰਣਨ ਹੁੰਦਾ ਹੈ ਅਤੇ ਕਿਤੇ ਕਿਤੇ ਦੁਨੀਆਂ ਦੀ ਨਾਂਸ਼ਵਾਨਤਾ ਦਰਸਾ ਕੇ ਕੋਈ ਨਸੀਹਤ ਵੀ ਮਿਲ ਜਾਂਦੀ ਹੈ। ਫਲਸਫੇ ਦੇ ਗੁਝੇ ਭੇਦ ਵੀ ਗ਼ਜ਼ਲ ਦਾ ਮਜ਼ਮੂਨ ਬਣ ਜਾਂਦੇ ਹਨ ਅਤੇ ਹੁਣ ਤਾਂ ਬਹੁਤ ਸਾਰੇ ਕਵੀ ਰਾਜਸੀ ਮਸਲਿਆਂ ਨੂੰ