ਪੰਨਾ:ਇਹ ਰੰਗ ਗ਼ਜ਼ਲ ਦਾ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧

ਵੀ ਗ਼ਜ਼ਲ ਦਾ ਵਿਸ਼ਾ ਬਣਾਉਣ ਲਗ ਪਏ ਹਨ। ਸੋ ਇਸ ਸਾਰੀ ਗੱਲ ਬਾਤ ਦਾ ਸਿੱਟਾ ਇਹ ਨਿਕਲਿਆ ਕਿ ਭਾਵੇਂ ਗ਼ਜ਼ਲ ਵਿਚ ਪਰਧਾਨਤਾ ਇਸ਼ਕੀਆਂ ਮਜ਼ਮੂਨ ਦੀ ਹੀ ਹੁੰਦੀ ਹੈ ਪਰ ਹੋਰ ਹਰ ਕਿਸਮ ਦੇ ਮਜ਼ਮੂਨਾਂ ਲਈ ਵੀ ਇਸ ਦਾ ਦਰ ਖੁਲ੍ਹਾ ਹੈ।

ਗ਼ਜ਼ਲ ਦੀ ਬੋਲੀ:-

ਗ਼ਜ਼ਲ ਕਿਸੇ ਸੁਹਣੇ ਦੇ ਸੁਹਪੱਣ ਦੀ ਵਿਆਖਿਆ ਕਰਦੀ ਹੈ ਇਸੇ ਲਈ ਇਸ ਦੀ ਅਪਣੀ ਖੂਬਸੂਰਤੀ ਇਹ ਮੰਗ ਕਰਦੀ ਹੈ ਕਿ ਕਵੀ ਇਸ ਦੀ ਸ਼ਕਲ ਵੀ ਸੁਹਣੇ ਸੁਹਣੇ, ਮਿਠੇ ਮਿਠੇ ਅਤੇ ਪਿਆਰੇ ਪਿਆਰੇ ਸ਼ਬਦਾਂ ਨਾਲ ਉਲੀਕੇ। ਖਰਵੇ, ਭੱਦੇ, ਬਜ਼ਾਰੀ, ਗੰਵਾਰੂ ਅਤੇ ਫੁਹਸ਼ ਸ਼ਬਦ ਗ਼ਜ਼ਲ ਦੇ ਹੁਸਨ ਨੂੰ ਖਰਾਬ ਕਰ ਦਿੰਦੇ ਹਨ। ਸਿਆਣਾ ਕਵੀ ਸ਼ਬਦਾਂ ਦੀ ਨਜ਼ਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਗਜ਼ਲ ਵਿਚ ਮਾਂਝੇ ਸੰਵਾਰੇ ਅਤੇ ਤਰਾਸ਼ੇ ਹੋਏ ਸ਼ਬਦ ਹੀ ਵਰਤਦਾ ਹੈ। ਗ਼ਜ਼ਲ ਦਾ ਵਿਸ਼ਾ ਜਿਸ ਪ੍ਰਕਾਰ ਕਸੀਦੇ, ਰੁਬਾਈ ਅਤੇ ਮਸਨਵੀ ਨਾਲੋਂ ਵੱਖਰਾ ਹੈ ਉਸੇ ਤਰਾਂ ਇਸ ਦੀ ਬੋਲੀ ਵੀ ਉਨ੍ਹਾਂ ਨਾਲੋਂ ਵੱਖਰੀ ਹੈ। ਮੈਨੂੰ ਇਥੇ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਅਜੇ ਸਾਡੇ ਪੰਜਾਬੀ ਕਵੀਆਂ ਨੇ ਗ਼ਜ਼ਲ ਦੀ ਬੋਲੀ ਵਲ ਬਹੁਤਾ ਧਿਆਨ ਨਹੀਂ ਦਿਤਾ ਅਤੇ ਕਈ ਵਾਰ ਇਸ ਪ੍ਰਕਾਰ ਦੇ ਅੱਖੜ ਜਿਹੇ ਸ਼ਬਦ ਵਰਤ ਜਾਂਦੇ ਹਨ ਜਿਹੜੇ ਕੰਨਾ ਨੂੰ ਬਹੁਤ ਖਰ੍ਹਵੇ ਲਗਦੇ ਹਨ। ਜਿਸ ਪਰਕਾਰ ਵਾਰ ਦੇ ਸ਼ਬਦਾਂ ਵਿਚ ਇਕ ਪਰਕਾਰ ਦਾ ਕਰਾਰਾਪਣ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਗ਼ਜ਼ਲ ਵਿਚ ਇਕ ਪ੍ਰਕਾਰ ਦਾ ਲੋਚ ਹੋਣਾ ਜ਼ਰੂਰੀ ਹੈ ਤਾਂ ਜੋ ਗ਼ਜ਼ਲ ਦੀ ਨਜ਼ਾਕਤ ਬਰਕਰਾਰ ਰਹੇ। ਅਸੀਂ ਗ਼ਜ਼ਲ ਵਿਚ ਉਰਦੂ ਫਾਰਸੀ ਦੇ ਸ਼ਬਦਾਂ ਨੂੰ ਅਕਸਰ ਵਰਤ ਲੈਂਦੇ ਹਾਂ ਪਰ ਬਹੁਤ ਔਖੇ ਔਖੇ ਉਰਦੂ ਫਾਰਸੀ ਜਾਂ ਸੰਸਕ੍ਰਿਤ