ਪੰਨਾ:ਇਹ ਰੰਗ ਗ਼ਜ਼ਲ ਦਾ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੫

ਪਿਆਰੇ ਪਾਠਕਾਂ ਦੀ ਸੇਵਾ ਵਿਚ ਭੇਂਟ ਕਰ ਰਿਹਾ ਹਾਂ। ਮੈਨੂੰ ਕੋਈ ਉਸਤਾਦੀ ਦਾ ਦਾਅਵਾ ਨਹੀਂ ਅਤੇ ਨਾ ਹੀ ਮੈਂ ਅਪਣੇ ਆਪ ਨੂੰ ਕੋਈ ਵੱਡਾ ਕਵੀ ਸਮਝਦਾ ਹਾਂ। ਜੋ ਕੁਝ ਸ਼ਿਅਰ ਮੇਰੇ ਮਨ ਦੀ ਮੌਜ ਨਾਲ ਲਿਖੇ ਗਏ ਉਹ ਹਾਜ਼ਰ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਬੋਲੀ ਦੇ ਪਿਆਰਿਆਂ ਨੇ ਮੇਰੀ ਪਹਿਲੀ ਪੁਸਤਕ 'ਸਿੱਧੇ ਰਾਹ' ਨੂੰ ਅਪਣਾ ਕੇ ਮੇਰਾ ਹੌਸਲਾ ਦੂਣਾ ਕਰ ਦਿੱਤਾ ਹੈ ਨਹੀਂ ਤਾਂ ਕਿਤਾਬ ਆਪ ਪਰਕਾਸ਼ਤ ਕਰਨਾ ਬਹੁਤ ਔਖਾ ਕੰਮ ਹੈ। 'ਸਿੱਧੇ ਰਾਹ' ਤੋਂ ਮਗਰੋਂ ਇਹ ਗ਼ਜ਼ਲਾਂ ਦੀ ਪੁਸਤਕ ਤੁਹਡੀ ਸੇਵਾ ਵਿਚ ਘਲ ਰਿਹਾ ਹਾਂ। ਜੇ ਤੁਸੀਂ ਮੇਰੀ ਪਹਿਲੀ ਪੁਸਤਕ ਦੀ ਕਦਰ ਨਾ ਕਰਦੇ ਤਾਂ ਸ਼ਾਇਦ ਮੈਂ ਇਹ ਦੂਜੀ ਪੁਸਤਕ ਤਿਆਰ ਕਰਨ ਦਾ ਕਦੀ ਵੀ ਹੌਸਲਾ ਨਾ ਕਰਦਾ। ਮੈਂ ਅੱਜ ਇਸ ਪੁਸਤਕ ਦੀ ਭੂਮਕਾ ਲਿਖਦਾ ਹੋਇਆ ਉਨ੍ਹਾਂ ਸਾਰੇ ਸੱਜਣਾ ਦਾ ਦਿਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਹਿਲੀ ਪੁਸਤਕ 'ਸਿੱਧੇ ਰਾਹ' ਨੂੰ ਖਰੀਦਿਆ ਅਤੇ ਉਨ੍ਹਾਂ ਦੀ ਹੀ ਮਿਹਰਬਾਨੀ ਹੈ ਕਿ ਇਹ ਦੂਜੀ ਕਿਤਾਬ ਪੰਜਾਬੀ ਸਾਹਿੱਤ ਦੀ ਸੇਵਾ ਲਈ ਉਪਸਥਿਤ ਹੋ ਗਈ ਹੈ।

ਮੇਰੀਆਂ ਇਨ੍ਹਾਂ ਗ਼ਜ਼ਲਾਂ ਵਿਚ ਉਰਦੂ ਫਾਰਸੀ ਦੇ ਕੁਝ ਸ਼ਬਦ ਵੀ ਵਰਤੇ ਮਿਲਣਗੇ। ਇਸ ਦਾ ਇਕ ਕਾਰਣ ਤਾਂ ਇਹ ਹੈ ਕਿ ਗ਼ਜ਼ਲ ਚੀਜ਼ ਹੀ ਉਰਦੂ ਫਾਰਸੀ ਦੀ ਹੈ ਇਸ ਲਈ ਸਾਕੀ, ਮੈਖਾਨਾ, ਨਦਾਮਤ, ਪੈਮਾਨਾ, ਮੈਖਾਰ, ਇਸ਼ਕ, ਹੁਸਨ ਆਦਿ ਸ਼ਬਦ ਮੱਲੋ ਮੱਲੀ ਹੀ ਆ ਵੜਦੇ ਹਨ। ਦੂਜੀ ਗੱਲ ਇਹ ਹੈ ਕਿ ਇਨ੍ਹਾਂ ਫਾਰਸੀ ਸ਼ਬਦਾਂ ਦੇ ਮੁਕਾਬਲੇ ਵਿਚ ਜਦੋਂ ਮੈਂ ਹਿੰਦੀ ਪੰਜਾਬੀ ਸ਼ਬਦਾਂ ਵੱਲ ਨਜ਼ਰ ਮਾਰੀ ਤਾਂ ਮੈਨੂੰ ਉਹ ਸ਼ਬਦ ਬਹੁਤੇ ਸੁਹਣੇ ਨਾ ਜਾਪੇ ਜਿਦਾਂ ਮੈਖਾਨੇ ਦੀ ਥਾਂ ਠੇਕਾ ਸ਼ਬਦ ਮੈਨੂੰ ਨਾ ਜਚਿਆ। ਇਸ਼ਕ ਅਤੇ ਪ੍ਰੇਮ ਦਾ ਅਰਥ ਭਾਵੇਂ ਇਕੋ ਲਿਆ ਜਾਂਦਾ ਹੈ ਪਰ ਜੋ ਗਰਮੀ ਸ਼ਬਦ ਇਸ਼ਕ ਵਿਚ ਹੈ ਉਹ ਪ੍ਰੇਮ ਵਿਚ ਨਹੀਂ ਹੈ ਇਸੇ ਤਰ੍ਹਾਂ ਹੁਸਨ ਸ਼ਬਦ