ਪੰਨਾ:ਇਹ ਰੰਗ ਗ਼ਜ਼ਲ ਦਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੬

ਜਿੱਨਾ ਹੁਸੀਨ ਹੈ ਉਨਾ ਕੋਈ ਹੋਰ ਸ਼ਬਦ ਮੈਨੂੰ ਮਿਲ ਨਹੀਂ ਸਕਿਆ। ਨਾਲੇ ਉਮਰ ਦਾ ਬਹੁਤ ਸਾਰਾ ਹਿੱਸਾ ਉਰਦੂ ਫਾਰਸੀ ਦੇ ਪਠਣ ਪਾਠਣ ਵਿਚ ਲੰਘਣ ਦੇ ਕਾਰਨ ਫਾਰਸੀ ਸ਼ਬਦਾਂ ਦਾ ਜੀਭ ਉਤੇ ਮੱਲੋ ਮੱਲੀ ਚੜ੍ਹ ਜਾਣਾ ਕੁਦਰਤੀ ਹੈ।

ਇਨ੍ਹਾਂ ਗ਼ਜ਼ਲਾਂ ਵਿਚ ਅਕਸਰ ਸ਼ਰਾਬ, ਸਾਕੀ, ਮੈਖਾਨੇ ਆਦਿ ਦਾ ਜ਼ਿਕਰ ਆਉਂਦਾ ਹੈ। ਮੈਨੂੰ ਕਦੇ ਵਿਸਕੀ ਬਰਾਂਡੀ ਆਦਿ ਪੀਣ ਦਾ ਤਾਂ ਇਤਫਾਕ ਨਹੀਂ ਹੋਇਆ ਪਰ ਮਹਾਂਪੁਰਸ਼ਾਂ ਕੋਲ ਬੈਠਕੇ ਮਾਅਰਫਤ ਦੀ ਸ਼ਰਾਬ ਪੀਣ ਦਾ ਮੌਕਾ ਜ਼ਰੂਰ ਮਿਲਿਆ ਹੈ ਅਤੇ ਉਸ ਦਾ ਮੈਨੂੰ ਮਾਣ ਹੈ। ਉਸੇ ਸ਼ਰਾਬ ਦਾ ਨਸ਼ਾ ਇਨ੍ਹਾਂ ਸ਼ਿਅਰਾਂ ਵਿਚੋਂ ਤੁਹਾਨੂੰ ਵੀ ਪਰਤੀਤ ਹੋਵੇਗਾ।

ਮੈਂ ਇਸ਼ਕ ਨੂੰ ਇਕ ਰੱਬੀ ਦਾਤ ਸਮਝਦਾ ਹਾਂ ਅਤੇ ਮੇਰਾ ਨਿਸ਼ਚਾ ਹੈ ਕਿ ਬੇਗ਼ਰਜ਼ ਮੁਹੱਬਤ ਆਦਮੀ ਨੂੰ ਦੇਵਤਾ ਬਣਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਰੱਬ ਨੂੰ ਅਪਣਾ ਹੁਸਨ ਦੇਖਣ ਦਾ ਇਸ਼ਕ ਪੈਦਾ ਹੋਇਆ ਇਸ ਲਈ ਉਸ ਨੇ ਇਹ ਜਗਤ ਰਚਨਾ ਕੀਤੀ। ਮੇਰੇ ਇਨ੍ਹਾਂ ਸ਼ਿਅਰਾਂ ਵਿਚ ਇਨ੍ਹਾਂ ਰਮਜ਼ਾਂ ਬਾਰੇ ਕੁਝ ਇਸ਼ਾਰੇ ਮਿਲਦੇ ਹਨ। ਮੈਨੂੰ ਪੂਰੀ ਆਸ ਹੈ ਕਿ ਸਾਹਿੱਤ ਪ੍ਰੇਮੀ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਮਿੱਤਰ ਇਨ੍ਹਾਂ ਗ਼ਜ਼ਲਾਂ ਨੂੰ ਪਸੰਦ ਕਰਨਗੇ। ਇਨ੍ਹਾਂ ਗ਼ਜ਼ਲਾਂ ਵਿਚ ਕਿਤੇ ਕਿਤੇ ਮੇਰੀ, ਤੇਰੀ ਆਦਿ ਨੂੰ ਮਿਰੀ, ਤਿਰੀ ਦੀ ਸੂਰਤ ਵਿਚ ਵਰਤਿਆ ਗਿਆ ਹੈ। ਏਸੇ ਤਰ੍ਹਾਂ ਨਹੀਂ ਸ਼ਬਦ ਨੂੰ ਵੀ ਕਿਤੇ ਕਿਤੇ ਨਈਂ ਹੀ ਪੜ੍ਹਨ ਨਾਲ ਵਜ਼ਨ ਠੀਕ ਰਹਿ ਸਕੇਗਾ। 'ਵਿਚ' ਸ਼ਬਦ ਦੀ ਥਾਂ ('ਚ) ਵੀ ਵਰਤਿਆ ਗਿਆ ਹੈ ਅਤੇ ਮੇਰਾ ਵਿਚਾਰ ਹੈ ਕਿ ਇਸ ਸ਼ਬਦ ਨੂੰ ਗ਼ਜ਼ਲ ਵਿਚ ਇਸ ਰੂਪ ਵਿਚ ਵਰਤ ਲੈਣ ਦਾ ਕੋਈ ਹਰਜ ਨਹੀਂ।

ਆਸ ਹੈ ਕਿ ਸਿਆਣੇ ਪਾਠਕ ਇਨ੍ਹਾਂ ਗੱਲਾਂ ਨੂੰ ਸਾਹਮਣੇ