ਪੰਨਾ:ਇਹ ਰੰਗ ਗ਼ਜ਼ਲ ਦਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

* ਇਸ ਪੁਸਤਕ ਬਾਰੇ *


(ਸ: ਗੁਰਦਿੱਤ ਸਿੰਘ ਐਮ. ਏ. ਹੈਡ ਮਾਸਟਰ ਖਾਲਸਾ ਹਾਈ ਸਕੁਲ ਖੰਨਾ।)

ਪ੍ਰੋ: ਹਰੀ ਕਿਸ਼ਨ 'ਰਤਨ' ਦੀ ਇਹ ਦੂਜੀ ਪੁਸਤਕ ਪੰਜਾਬੀ ਜਨਤਾ ਦੇ ਸਾਹਮਣੇ ਆ ਰਹੀ ਹੈ। ਪਹਿਲੀ ਪੁਸਤਕ 'ਸਿੱਧੇ ਰਾਹ' ਸਮਾਜ-ਸੁਧਾਰਕ ਕਵਿਤਾਵਾਂ ਦਾ ਸੰਗ੍ਰਹਿ ਸੀ। ਇਸ ਪੁਸਤਕ ਵਿਚ ਗ਼ਜ਼ਲਾਂ ਦਾ ਜ਼ਖ਼ੀਰਾ ਹੈ।

ਮੈਂ ਇਨ੍ਹਾਂ ਸਾਰੀਆਂ ਗ਼ਜ਼ਲਾਂ ਨੂੰ ਮੁੱਢ ਤੋਂ ਅਖੀਰ ਤਕ ਬੜੇ ਚਾ ਨਾਲ ਪੜ੍ਹਿਆ ਹੈ। ਇਨ੍ਹਾਂ ਨੂੰ ਪੜ੍ਹਕੇ ਜੋ ਖੁਸ਼ੀ, ਮਸਤੀ, ਸਰੂਰ ਅਤੇ ਆਤਮ-ਆਨੰਦ ਮੈਨੂੰ ਪ੍ਰਾਪਤ ਹੋਇਆ ਹੈ ਉਹ ਮੈਂ ਸ਼ਬਦਾਂ ਰਾਹੀਂ ਪ੍ਰਗਟ ਨਹੀਂ ਕਰ ਸਕਦਾ। ਮੇਰਾ ਵਿਚਾਰ ਹੈ ਕਿ ਜਦੋਂ ਪਾਠਕ ਇਨ੍ਹਾਂ ਨੂੰ ਪੜ੍ਹਨਗੇ ਤਾਂ ਉਹ ਵੀ ਮੇਰੇ ਵਾਂਗ ਹੀ ਇਕ ਅਕਹਿ ਸੁਰੂਰ ਪ੍ਰਤੀਤ ਕਰਨਗੇ। ਪੰਜਾਬੀ ਸਾਹਿੱਤਕਾਰਾਂ ਦੀਆਂ ਗ਼ਜ਼ਲਾਂ ਜਿਹੜੀਆਂ ਅਕਸਰ ਰਸਾਲਿਆਂ ਵਿਚ ਛਪਦੀਆਂ ਹਨ ਨੂੰ ਪੜ੍ਹਕੇ ਮੈਂ ਕਾਫੀ ਨਿਰਾਸਾ-ਵਾਦੀ ਜਿਹਾ ਹੋ ਗਿਆ ਸੀ ਅਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਸਾਡੇ ਕਵੀ ਗ਼ਜ਼ਲ ਨੂੰ ਬਹੁਤ ਉੱਚਾ ਨਹੀਂ ਜਾ ਸਕਣਗੇ ਪਰ ਪ੍ਰੋ: ਰਤਨ ਹੋਰਾਂ ਦੀਆਂ ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹ ਕੇ ਮੇਰਾ ਖਿਆਲ ਬਦਲ ਗਿਆ ਹੈ ਅਤੇ ਮੈਨੂੰ ਇੰਜ ਪ੍ਰਤੀਤ ਹੋਣ ਲਗ ਗਿਆ ਹੈ ਕਿ ਪੰਜਾਬੀ ਬੋਲੀ ਵੀ ਗ਼ਜ਼ਲ ਨੂੰ ਅਪਣਾ ਸਕਦੀ ਹੈ।

ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਕੇ ਮੇਰੇ ਮਨ ਵਿਚ ਕਈ ਪਰਕਾਰ ਦੇ ਵਿਚਾਰ ਪੈਦਾ ਹੋਣ ਲਗ ਪਏ ਹਨ। ਇਨ੍ਹਾਂ ਗ਼ਜ਼ਲਾਂ ਦੀ ਪੜਚੋਲ ਮੇਰੇ ਲਈ ਖਾਸੀ ਔਖੀ ਪਰਤੀਤ ਹੁੰਦੀ ਹੈ ਕਿਉਂਕਿ ਪੰਜਾਬੀ ਵਿਚ ਮੈਨੂੰ ਅਜੇ ਤਕ ਕੋਈ ਪੁਸਤਕ ਐਸੀ ਨਹੀਂ ਮਿਲ ਸਕੀ ਜਿਹੜੀ