ਪੰਨਾ:ਇਹ ਰੰਗ ਗ਼ਜ਼ਲ ਦਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੧

ਤੈਨੂੰ ਜ਼ਾਹਿਦ ਸੁਆਦ ਦਾ ਕੀ ਪਤਾ
ਤੂੰ ਤਾਂ ਪੀਤੀ ਕਦੇ ਸ਼ਰਾਬ ਨਹੀਂ
ਪ੍ਰੇਮ ਦਾ ਪਾਠ ਕੀ ਪੜ੍ਹੇਂਗਾ ‘ਰਤਨ'
ਤੂੰ ਤਾਂ ਖੋਲ੍ਹੀ ਅਜੇ ਕਿਤਾਬ ਨਹੀਂ
ਮੇਰੇ ਭਾਣੇ ਜੁਦਾਈ ਦਾ ਇਕ ਦਿਨ
ਇਕ ਪੂਰਾ ਹੀ ਸਾਲ ਹੈ ਪਿਆਰੇ।

ਜੋਸ਼:-ਜੋਸ਼ ਦਾ ਵਿਸ਼ਲੇਸ਼ਣ ਕਰਨਾ ਜ਼ਰਾਂ ਔਖਾ ਹੈ। ਜੋਸ਼ ਸ਼ਬਦ ਦੇ ਜੋਸ਼ੀਲੇ ਅਰਥਾਂ ਨੂੰ ਦੇਖ ਕੇ ਇਹ ਵਿਚਾਰ ਨਾ ਕਰਨਾ ਕਿ ਜੋਸ਼ ਦਾ ਅਰਥ ਹੈ ਅੱਗ ਲਾਉਣਾ। ਜੇ ਜੋਸ਼ ਦਾ ਇਹ ਅਰਬ ਹੋਵੇ ਤਾਂ ਇਸ ਪਰਕਾਰ ਦਾ ਜੋਸ਼ ਤਾਂ ਵਾਰਾਂ ਵਿਚ ਹੀ ਮਿਲ ਸਕਦਾ ਹੈ। ਮੇਰੇ ਵਿਚਾਰ ਵਿਚ ਜੋਸ਼ ਦਾ ਇਹ ਅਰਬ ਹੈ ਕਿ ਜਦ ਕਿਸੇ ਕਵੀ ਦੀ ਕੋਈ ਰਚਨਾ ਪੜ੍ਹੀ ਜਾਏ ਤਾਂ ਦਿਲ ਫੜਕ ਉਠੇ, ਇਕ ਸਰੂਰ ਜਿਹਾ ਆ ਜਾਏ, ਇਕ ਤੜਫ ਜਹੀ ਮਹਿਸੂਸ ਹੋਣ ਲਗ ਜਾਵੇ। ਜਦੋਂ ਕਿਸੇ ਰਚਨਾ ਵਿਚ ਸਾਦਗੀ ਦੇ ਨਾਲ ਜੋਸ਼ ਪਾਇਆ ਜਾਂਦਾ ਹੈ ਤਾਂ ਉਹ ਸੋਨੇ ਤੇ ਸੁਹਾਗੇ ਦਾ ਕੰਮ ਦਿੰਦਾ ਹੈ। ਤੁਸੀਂ ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹ ਕੇ ਬਹੁਤ ਸਾਰੇ ਸ਼ਿਅਰਾਂ ਨੂੰ ਜੋਸ਼ ਨਾਲ ਭਰਿਆ ਹੋਇਆ ਪਾਉਗੇ। ਮੈਂ ਕੇਵਲ ਵਨੰਗੇ ਮੂਜਬ ਕੁਝ ਸ਼ਿਅਰ ਲਿਖਦਾ ਹਾਂ।

ਕੱਚੇ ਘੜੇ ਨੂੰ ਦਿੱਤਾ, ਸੁਹਣੀ ਨੇ ਇਹ ਸੁਨੇਹਾ
ਮੈਨੂੰ ਨਾ ਹੱਥ ਪਾਵੀਂ ਜੇ ਜਾਨ ਹੈ ਪਿਆਰੀ
ਮੁਹੱਬਤ ਅੱਗ ਹੈ, ਇਕ ਅੱਗ ਜਿਹੜੀ
ਹੈ ਲੱਗਦੀ ਆਪ ਨਾ ਬੁਝਦੀ ਬੁਝਾਈ
ਕੱਚੇ ਘੜਿਆਂ ਤੇ ਹੈ ਤਰਾ ਦਿੰਦਾ
ਪੈਂਦਾ ਜਦ ਇਸ਼ਕ ਨਾਲ ਪਾਲਾ ਹੈ।