ਪੰਨਾ:ਇਹ ਰੰਗ ਗ਼ਜ਼ਲ ਦਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੩

ਪਿਆਰ ਤੋਂ ਜੋ ਦਿਲ ਰਿਹਾ ਹੈ ਸੱਖਣਾ
ਕੀ ਪਤਾ ਉਸ ਨੂੰ ਕਿਸੇ ਦੇ ਪਿਆਰ ਦਾ?
ਹੱਥ ਖਾਲੀ ਹੀ ਆ ਗਏ ਉਥੋਂ
ਇਥੋਂ ਵੀ ਕੋਈ ਸ਼ੈ ਲਜਾ ਨਾ ਸਕੇ
ਐਸੀ ਦਿਲ ਖਿਚਵੀਂ ਹੈ ਉਹ ਦੁਨੀਆਂ
ਜੋ ਗਏ ਫੇਰ ਮੁੜਕੇ ਆ ਨਾ ਸਕੇ
ਉਨ੍ਹਾਂ ਦੇ ਅੱਗੇ ਦਿਲ ਦਾ ਗੋ ਕੁਝ ਦੱਸਿਆ ਨਾ ਹਾਲ
ਚਿਹਰੇ ਦੇ ਹਾਵ ਭਾਵ ਲੁਕਾਏ ਨਾ ਜਾ ਸਕੇ
ਇਨਸਾਨ ਦਾ ਬਣਾਦੀ, ਇਨਸਾਨ ਨੂੰ ਹੈ ਵੈਰੀ
ਪਿਆਰਾਂ ਨੂੰ ਚੀਰਦੀ ਹੈ ਨਫਰਤ ਦੀ ਤੇਜ਼ ਆਰੀ

ਇਨ੍ਹਾਂ ਉਪਰ ਦਿੱਤੇ ਸ਼ਿਅਰਾਂ ਵਿਚ ਬਹੁਤ ਸਾਰੇ ਸ਼ਿਅਰ ਇਸ ਪ੍ਰਕਾਰ ਦੇ ਹਨ ਜਿਨ੍ਹਾਂ ਵਿਚ ਤਿੰਨੇ ਗੁਣ ਅਰਥਾਤ ਸਾਦਗੀ, ਜੋਸ਼ ਅਤੇ ਅਸਲੀਅਤ ਇਕੱਠੇ ਹੀ ਮਿਲ ਜਾਂਦੇ ਹਨ। ਮੈਂ ਇਹ ਚੋਣ ਕਿਤੋਂ ਕਿਤੋਂ ਜ਼ਰਾ ਓਪਰੀ ਨਜ਼ਰ ਮਾਰਕੇ ਹੀ ਕੀਤੀ ਹੈ ਸਿਆਣਾ ਪਾਠਕ ਹੋਰ ਕਈ ਥਾਂਵਾਂ ਤੇ ਵੀ ਇਸ ਪਰਕਾਰ ਦੇ ਬਹੁਤ ਸਾਰੇ ਸ਼ਿਅਰ ਲੱਭ ਸਕੇਗਾ।

ਅਸੀਂ ਹੁਣ ਤਕ 'ਹਾਲੀ' ਦੇ ਕਥਨ ਅਨੁਸਾਰ ਇਸ ਗ਼ਜ਼ਲ ਸੰਗ੍ਰਹਿ ਤੇ ਝਾਤ ਪਾਈ ਹੈ, ਹੁਣ ਜ਼ਰਾ ਇਨ੍ਹਾਂ ਗ਼ਜ਼ਲਾਂ ਦੀ ਬੋਲੀ ਅਤੇ ਵਿਸ਼ੇ ਬਾਰੇ ਵੀ ਕੁਝ ਵਿਚਾਰ ਹੇਠਾਂ ਦਿੰਦੇ ਹਾਂ।

ਗ਼ਜ਼ਲ ਦੇ ਹਰ ਸ਼ਿਅਰ ਵਿਚ ਇਕ ਪੂਰਾ ਖਿਆਲ ਬੰਦ ਕੀਤਾ ਜਾਂਦਾ ਹੈ ਅਤੇ ਹਰ ਗ਼ਜ਼ਲ ਦੇ ਹਰ ਸ਼ਿਅਰ ਦਾ ਅਰਥ ਵੱਖੋ ਵੱਖਰਾ ਹੁੰਦਾ ਹੈ ਇਸ ਕਰਕੇ ਕੇਵਲ ਇਕ ਗ਼ਜ਼ਲ ਨੂੰ ਪੜ੍ਹ ਕੇ ਕਿਸੇ ਕਵੀ ਦੇ ਆਸ਼ੇ ਨੂੰ ਆਦਮੀ ਠੀਕ ਠੀਕ ਨਹੀਂ ਜਾਣ ਸਕਦਾ।

ਪ੍ਰੋ: ਰਤਨ ਨੇ ਇਨ੍ਹਾਂ ਗ਼ਜ਼ਲਾਂ ਵਿਚ ਜਿਨ੍ਹਾਂ ਵਿਸ਼ਿਆਂ ਤੇ ਜ਼ੋਰ