ਪੰਨਾ:ਇਹ ਰੰਗ ਗ਼ਜ਼ਲ ਦਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੮

ਮੈਂ ਹਿਜ਼ਰ ਤੋਂ ਗੋ ਮੌਤ ਨੂੰ ਚੰਗਾ ਸੀ ਜਾਣਦਾ
ਇਹਸਾਨ ਮੌਤ ਦੇ ਵੀ ਉਠਾਏ ਨਾ ਜਾ ਸਕੇ


ਅਸਲੀ ਫਕੀਰ ਕੌਣ ਹੈ? ਇਹ ਸਵਾਲ ਬੜਾ ਲੰਬਾ ਹੈ। ਕਵੀ ਨੇ ਇਸ ਨੂੰ ਦੋ ਚਾਰ ਸ਼ਬਦਾਂ ਵਿਚ ਇੰਜ ਮੁਕਾਇਆ ਹੈ:-

{{Block center|<poem>ਉਹ ਫਕੀਰੀ ਨੂੰ ਲਾਜ ਲਾਂਦਾ ਹੈ
ਜਿਹੜਾ ਦਰ ਦਾ ਤੇਰੇ ਫਕੀਰ ਨਹੀਂ

ਇਥੇ ਅਸੀਂ ਸ਼ਰਾਬ ਬਾਰੇ ਵੀ ਥੋੜਾ ਜਿਹਾ ਸੰਕੇਤ ਕਰਦੇ ਹਾਂ। ਗ਼ਜ਼ਲ ਵਿਚ ਸ਼ਰਾਬ ਦਾ ਵਰਣਨ ਇਕ ਸੁਭਾਵਕ ਚੀਜ਼ ਹੈ ਪਰ ਇਥੇ ਸ਼ਰਾਬ ਵੀ ਅਜੀਬ ਨਸ਼ਾ ਰਖਦੀ ਹੈ:-

ਇਕ ਬਾਰ ਚੜ੍ਹ ਕੇ ਫੇਰ ਨਾ ਲੱਥੇ ਕਦੇ ਖੁਮਾਰ
ਐਸਾ ਵੀ ਕੋਈ ਜਾਮ ਪਿਲਾਓ ਕਦੇ ਕਦੇ
ਕਿਸੇ ਦੇ ਮੱਧ ਭਰੇ ਨੈਣਾਂ ਨੇ ਜਿਸ ਨੂੰ ਮਸਤ ਕਤਾ ਹੈ
ਉਹ ਠੇਕੇ ਵਿਚ ਸ਼ਰਾਬਾਂ ਨਾਲ ਦਿਲ ਪਰਚਾ ਨਹੀਂ ਸਕਦਾ
ਨੈਣਾਂ ਦੇ ਪਿਆਲਿਆਂ ਚੋਂ ਜਿਸ ਨੇ ਕਦੇ ਹੈ ਪੀਤੀ
ਫਿਰ ਲੱਥਦੀ ਨਾਂ ਚੜ੍ਹ ਕੇ ਪਿਆਰਾਂ ਦੀ ਉਹ ਖੁਮਾਰੀ

ਭਾਵੇਂ ਗ਼ਜ਼ਲ ਦਾ ਨੇਚਰ ਨਾਲ ਬਹੁਤਾ ਸੰਬੰਧ ਨਹੀਂ ਹੈ ਫੇਰ ਵੀ ਇਸ ਪੁਸਤਕ ਵਿਚ ਕਿਤੇ ਕਿਤੇ ਨੇਚਰ ਦਾ ਵਰਣਨ ਆ ਹੀ ਜਾਂਦਾ ਹੈ। 'ਕਾਲੀ ਘਟਾ ਹੈ ਛਾਈ' ਨਾਂ ਦੀ ਗ਼ਜ਼ਲ ਸਾਰੀ ਦੀ ਸਾਰੀ ਨੇਚਰ ਦਾ ਇਕ ਸੀਨ ਦਰਸਾਉਂਦੀ ਹੈ ਪਾਠਕ ਓਸ ਗ਼ਜ਼ਲ ਨੂੰ ਪੜ੍ਹ ਲੈਣ ਹੇਠਾਂ ਇਕ ਦੋ ਹੋਰ ਸ਼ਿਅਰ ਵੀ ਦਿੰਦੇ ਹਾਂ:-

ਹੁਸਨ ਨੂੰ ਕੁਦਰਤ ਪਿਆਰਾ ਰੱਖਦੀ
ਫੁੱਲ ਤੇ ਪਹਿਰਾ ਬਿਠਾਇਆ ਖਾਰ ਦਾ
ਫੁੱਲ ਹੈ ਖੁਸ਼ਬੂ ਬਿਨਾਂ ਬਿਲਕੁੱਲ ਫਜ਼ੂਲ