ਪੰਨਾ:ਇਹ ਰੰਗ ਗ਼ਜ਼ਲ ਦਾ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੦

ਗ਼ਜ਼ਲ ਲਿਖਣਗੇ ਉਹ ਫਾਰਸੀ ਸ਼ਬਦਾਂ ਦੀ ਥਾਂ ਸੁਹਣੇ ਸੁਹਣੇ ਪੰਜਾਬੀ ਸ਼ਬਦ ਘੜਕੇ ਪੰਜਾਬੀ ਗ਼ਜ਼ਲ ਨੂੰ ਵਧੇਰੇ ਸੁਹਣਾ ਬਣਾ ਸਕਣਗੇ।

ਮੈਂ ਏਸ ਗ਼ਜ਼ਲ ਸੰਗ੍ਰਹਿ ਵਿਚੋਂ ਕਿਤੋਂ ਕਿਤੋਂ ਇਹ ਸ਼ਿਅਰ ਚੁਣਕੇ ਅਪਣੀ ਰਾਏ ਇਨ੍ਹਾਂ ਬਾਰੇ ਪ੍ਰਗਟ ਕੀਤੀ ਹੈ ਪਾਠਕ ਇਨ੍ਹਾਂ ਗ਼ਜ਼ਲਾਂ ਨੂੰ ਗੌਹ ਨਾਲ ਪੜ੍ਹ ਕੇ ਹੋਰ ਬਹੁਤ ਸਾਰੇ ਨੁਕਤੇ ਲੱਭ ਸਕਣਗੇ।

ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਨ ਇਸ ਗ਼ਜ਼ਲ-ਸੰਗ੍ਰਹਿ ਦੀ ਕਦਰ ਕਰਨਗੇ ਅਤੇ ਇਹ ਪੁਸਤਕ ਸਾਹਿੱਤਕਾਰਾਂ ਅਤੇ ਕਵੀਆਂ ਤੋਂ ਮਾਣ ਪ੍ਰਾਪਤ ਕਰਕੇ ਜਨਤਾ ਵਿਚ ਹਰਮਨ-ਪਿਆਰੀ ਬਣ ਸਕੇਗੀ।




ਵੀਹ ਫਰਵਰੀ ੧੯੫੬

ਗੁਰਦਿੱਤ ਸਿੰਘ

ਖੰਨਾ

ਐਮ.ਏ.