ਪੰਨਾ:ਇਹ ਰੰਗ ਗ਼ਜ਼ਲ ਦਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੨

ਇਹ ਜਾਨ ਵੀ ਹੈ ਤੇਰੀ, ਈਮਾਨ ਵੀ ਹੈ ਤੇਰਾ
ਤੇਰੇ ਲਈ ਹੇ ਪ੍ਰੀਤਮ, ਦਿਲ ਚੀਜ਼ ਹੈ ਨਕਾਰਾ

ਅਪਣੀ ਵੀ ਦਿਲ ਲਗੀ ਦਾ, ਕੀਤਾ ਹੈ ਤੂੰ ਇਹ ਸਾਧਨ
ਮੇਰੇ ਹੀ ਵਾਸਤੇ ਨਹੀਂ, ਦੁਨੀਆਂ ਦਾ ਸਭ ਪਸਾਰਾ

ਦਿਲ ਨੂੰ ਰੁਲਾਣ ਵਿਚ ਕੁਝ, ਉਨ੍ਹਾਂ ਦਾ ਦੋਸ਼ ਵੀ ਸੀ
ਗੋ ਮੰਨ ਲਿਆ ਅਸੀਂ ਹੀ, ਅਪਣਾ ਕਸੂਰ ਸਾਰਾ

ਹਿੰਮਤ ਦੀ ਡੋਰ ਆਖਰ, ਕਿਸਮਤ ਦੇ ਹੱਥ ਸੌਂਪੀ
ਬੇਬੱਸ 'ਰਤਨ' ਦਾ ਕੋਈ ਜੱਦ ਚੱਲਿਆ ਨਾ ਚਾਰਾ

‘ਰੁਬਾਈ’

ਤੇਰਾ ਸਭ ਮਾਲ ਹੈ ਮੇਰੀ ਨਾ ਕੋਈ ਮੇਰ ਪੀਆ
ਤੂੰ ਜੇ ਚਾਹੇਂ ਤਾਂ ਮੁਆਫੀ ਨੂੰ ਨਹੀਂ ਦੇਰ ਪੀਆ
ਅਪਣੇ ਪੁੰਨਾਂ ਦਾ ਕੋਈ ਬਦਲਾ ਨਹੀਂ ਮੈਂ ਮੰਗਦਾ
ਪਰ ਮੇਰੇ ਪਾਪ ਦੇ ਪੰਨੇ ਤੇ ਕਲਮ ਫੇਰ ਪੀਆ

‘ਦੋ ਸ਼ਿਅਰ’

ਇੱਕ ਵਾਰੀ ਪਿਆ ਕੇ ਦੋ ਘੁੱਟਾਂ
ਅੱਖ ਕਿਉਂ ਤੂੰ ਚੁਰਾ ਗਿਆ ਸਾਕੀ

ਕੀ ਨਸ਼ਾ ਹੈ ਤੇਰੇ ਪਿਆਲੇ ਵਿਚ
ਜਿਸ ਦਾ ਹੁਣ ਵੀ ਖ਼ੁਮਾਰ ਹੈ ਬਾਕੀ