ਪੰਨਾ:ਇਹ ਰੰਗ ਗ਼ਜ਼ਲ ਦਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੪

ਗ਼ੈਰਾਂ ਨੂੰ ਅਪਣੇ ਪਾਸ ਬਿਠਾਂਦੇ ਰਹੇ
ਯਾਰਾਂ ਨੂੰ ਵੀ ਤਾਂ ਪਾਸ ਬਿਠਾਓ ਕਦੇ ਕਦੇ

ਸਾਡੇ ਤੇ ਕਰਕੇ ਜ਼ੁਲਮ ਖੁਸ਼ ਹੁੰਦੇ ਰਹੇ ਤੁਸੀਂ
ਗ਼ੈਰਾਂ ਨੂੰ ਇਸ ਤਰ੍ਹਾਂ ਹੀ ਸਤਾਓ ਕਦੇ ਕਦੇ

ਉਲਫ਼ਤ ਦੀ ਖਿੱਚ ਦਾ ਅਸਰ ਆਵੇਗਾ ਤਦ ਨਜ਼ਰ
ਅਪਣੇ ‘ਰਤਨ’ ਨੂੰ ਆਕੇ ਮਨਾਓ ਕਦੇ ਕਦੇ

ਰੁਬਾਈ

ਵੇਦਨਾ ਦਿਲ ਦੀ ਪ੍ਰੀਤਮ ਨੂੰ ਸੁਣਾਈ ਨਾ ਗਈ
ਗੱਲ ਤੋਰਨ ਨੂੰ ਕੋਈ ਗੱਲ ਬਣਾਈ ਨਾ ਗਈ
ਇਸ ਤਰ੍ਹਾਂ ਹੁਸਨ ਦਾ ਪਰਭਾਵ ਪਿਆ ਦਿਲ ਉੱਤੇ
ਝਾਲ ਝੱਲੀ ਨਾ ਗਈ ਅੱਖ ਮਲਾਈ ਨਾ ਗਈ

ਦੋ ਸ਼ਿਅਰ

ਸੋਨੇ ਚਾਂਦੀ ਦੇ ਢੇਰ ਪਾਕੇ ਵੀ
ਛਾਈ ਦਿਲ ਤੇ ਅਜੇ ਉਦਾਸੀ ਹੈ

ਪੇਟ ਤਾਂ ਤੇਰਾ ਭਰ ਗਿਆ ਮਿੱਤਰ
ਰੂਹ ਸ਼ਾਇਦ ਅਜੇ ਪਿਆਸੀ ਹੈ