ਪੰਨਾ:ਇਹ ਰੰਗ ਗ਼ਜ਼ਲ ਦਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਮਾਂ ਦੇ ਮਾਰਿਆਂ ਨੂੰ

ਹਿਜਰ ਹੈ ਯਾ ਵਿਸਾਲ ਹੈ ਪਿਆਰੇ
ਤੇਰਾ ਹਰ ਦੰਮ ਖ਼ਿਆਲ ਹੈ ਪਿਆਰੇ

ਵਾਰ ਸਕਦਾ ਹਾਂ ਜਾਨ ਵੀ ਪ੍ਰੀਤਮ
ਦਿਲ ਵੀ ਤੇਰਾ ਹੀ ਮਾਲ ਪਿਆਰੇ

ਦਿਲ ਦੀ ਦੁਨੀਆਂ ਬਸੀ ਹੈ ਜਿਸ ਦੇ ਨਾਲ
ਬੱਸ ਉਹ ਤੇਰਾ ਖ਼ਿਆਲ ਹੈ ਪਿਆਰੇ

ਜਿਸ ਦੇ ਹੱਥੋਂ ਰਿਸ਼ੀ ਮੁਨੀ ਨਾ ਬਚੇ
ਇਸ਼ਕ ਦਾ ਐਸਾ ਜਾਲ ਹੈ ਪਿਆਰੇ

ਕੱਚੇ ਘੜਿਆਂ ਤੇ ਹੈ ਤਰਾ ਦੇਂਦਾ
ਇਸ ਦੀ ਐਸੀ ਹੀ ਚਾਲ ਹੈ ਪਿਆਰੇ

ਇਸ਼ਕ ਦੇ ਹੱਥੋਂ ਜ਼ਿੰਦਗੀ ਅੰਦਰ
ਆ ਗਿਆ ਇਕ ਭੁੰਚਾਲ ਹੈ ਪਿਆਰੇ

ਨਜ਼ਰ ਜਿਸ ਤੇ ਮਿਹਰ ਦੀ ਹੋ ਜਾਵੇ
ਬੱਸ ਉਹ ਹੁੰਦਾ ਨਿਹਾਲ ਹੈ ਪਿਆਰੇ

ਮੇਰੇ ਭਾਣੇਂ ਜੁਦਾਈ ਦਾ ਇਕ ਦਿਨ
ਇੱਕ ਪੂਰਾ ਹੀ ਸਾਲ ਹੈ ਪਿਆਰੇ