ਪੰਨਾ:ਇਹ ਰੰਗ ਗ਼ਜ਼ਲ ਦਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੬

ਕਿਸ ਨੂੰ ਤੇਰੇ ਜਿਹਾ ਹਾਂ ਕਹਿ ਸਕਦਾ
ਤੇਰੀ ਕਿੱਥੇ ਮਿਸਾਲ ਹੈ ਪਿਆਰੇ
ਤੇਰੀ ਸੂਰਤ ਨੂੰ ਦੇਖ ਦਿਲ ਨੇ ਕਿਹਾ
ਇਹ ਕਿਸੇ ਦਾ ਕਮਾਲ ਹੈ ਪਿਆਰੇ
ਮੈਂ ਤੇਰੀ ਚਾਹ ਨੂੰ ਤਿਆਗ ਦਿਆਂ
ਮਿਲਣਾ ਜੇ ਕਰ ਮੁਹਾਲ ਹੈ ਪਿਆਰੇ?
ਬੇ ਵਫ਼ਾ ਨੂੰ ਜੋ ਬੇ ਵਫ਼ਾ ਆਖੇ
'ਰਤਨ' ਦੀ ਕੀ ਮਜਾਲ ਹੈ ਪਿਆਰੇ

ਰੁਬਾਈ

ਪੈਸੇ ਪੈਸੇ ਲਈ ਤੂੰ ਜਾਨ ਦੀ ਬਾਜ਼ੀ ਲਾਈ
ਦੁਜਿਆਂ ਵਾਸਤੇ ਗਲ ਪਾਪ ਦੀ ਫਾਹੀ ਪਾਈ
ਜਿਨ੍ਹਾਂ ਦੇ ਵਾਸਤੇ ਈਮਾਨ ਦਾ ਤੂੰ ਕੀਤਾ ਖ਼ੂੰਨ
ਅੰਤ ਵੇਲੇ ਨਾ ਤੇਰੇ ਕੰਮ ਉਹ ਆਏ ਭਾਈ

ਤਿੰਨ ਸ਼ਿਅਰ

ਮੈਨੂੰ ਹੁਣ ਤਕ ਨਹੀਂ ਪਤਾ ਲੱਗਾ
ਕੌਣ ਮੂਰਖ ਹੈ ਕੌਣ ਦਾਨਾ ਹੈ

ਘੱਟ ਲੁਕਮਾਨ ਤੋਂ ਨਹੀਂ ਦਿੱਸਦਾ
ਭਾਵੇਂ ਕੋਈ ਗੱਧੇ ਦਾ ਨਾਨਾ ਹੈ

ਬਣਿਆ ਫਿਰਦਾ ਹੈ ਉਹ ਵੀ ਸਾਹੂਕਾਰ
ਪੱਲੇ ਜਿਸ ਦੇ ਨਾ ਇਕ ਆਨਾ ਹੈ।