ਪੰਨਾ:ਇਹ ਰੰਗ ਗ਼ਜ਼ਲ ਦਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੮

ਮੈਂ ਹਿਜਰ ਤੋਂ ਗੋ ਮੌਤ ਨੂੰ ਚੰਗਾ ਸੀ ਜਾਣਦਾ
ਇਹਸਾਨ ਮੌਤ ਦੇ ਵੀ ਉਠਾਏ ਨਾ ਜਾ ਸਕੇ

ਭਾਵੇਂ 'ਰਤਨ' ਪੜ੍ਹਾਣ ਵਿਚ ਉਸਤਾਦ ਸੀ ਅਸੀਂ
ਉਸ ਨੂੰ ਵਫ਼ਾ ਦੇ ਪਾਠ ਪੜ੍ਹਾਏ ਨਾ ਜਾ ਸਕੇ

ਰੁਬਾਈ

ਭੁੱਖ ਇਨਸਾਨ ਦਾ ਕਰਦੀ ਹੈ ਸਦਾ ਹਾਲ ਬੁਰਾ
ਭੁਖ ਇਨਸਾਨ ਤੋਂ ਦਿੰਦੀ ਹੈ ਬਹੁਤ ਪਾਪ ਕਰਾ
ਹੱਥ ਦੀ ਤੰਗੀ ਦਾ ਫਿਰ ਵੀ ਹੈ ‘ਰਤਨ’ ਕੋਈ ਇਲਾਜ
ਦਿਲ ਦੀ ਤੰਗੀ ਹੈ ਬੁਰੀ ਇਸ ਨੂੰ ਸਕੇ ਕੌਣ ਮਿਟਾ

ਸ਼ਿਅਰ'

ਸਾਲਾਂ ਤੋਂ ਉਸਦੇ ਦਰ ਤੇ ਫੇਰੇ ਮੈਂ ਪਾ ਰਿਹਾ ਹਾਂ
ਫਿਰ ਵੀ ਨਹੀਂ ਹੈ ਉਸ ਨੂੰ ਕੋਈ ਸਿਆਣ ਮੇਰੀ

ਮਿਤਰ ਸਮੇਂ ਖੁਸ਼ੀ ਦੇ ਬਹਿੰਦੇ ਸੀ ਕੋਲ ਹਰਦੰਮ
ਔਖੇ ਸਮੇਂ ਉਨ੍ਹਾਂ ਨੂੰ ਭੁਲੀ ਪਛਾਣ ਮੇਰੀ