ਪੰਨਾ:ਇਹ ਰੰਗ ਗ਼ਜ਼ਲ ਦਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੨

ਤੂੰ ਅਪਣੀ ਮਿਹਰ ਵੱਲ ਭਰ ਕੇ ਨਜ਼ਰ ਦੇਖ
ਭਲਾ ਕੀਹ ਤੱਕਦਾ ਹੈਂ ਪਾਪ ਮੇਰੇ

'ਰਤਨ’ ਆਸ਼ਕ ਨਾ ਖਾਲੀ ਜਾਣ ਮੁੜਕੇ
ਕਿਸੇ ਦਰ ਤੇ ਜਦੋਂ ਲਾਂਦੇ ਨੇ ਡੇਰੇ

ਰੁਬਾਈ

ਅੱਜ ਧੋਖੇ ਦਾ ਬਹੁਤ ਗਰਮ ਹੈ ਦਿਸਦਾ ਬਾਜ਼ਾਰ
ਲਾਭ ਦੇ ਵਾਸਤੇ ਹਰ ਬੰਦਾ ਬੜਾ ਹੈ ਹੁਸ਼ਿਆਰ
ਫੇਰ ਵੀ ਭੁੱਖ ਨਾ ਬੰਦੇ ਦੀ ਕਦੇ ਮਿਟਦੀ ਹੈ
ਲੋਭ ਨੇ ਨਰਕ ਬਣਾ ਦਿੱਤਾ ਹੈ ਦੇਖੋ ਸੰਸਾਰ

ਦੋ ਸ਼ਿਅਰ

ਕਿੱਨਾਂ ਪਿਆਰਾ ਹੈ ਉਸਦਾ ਨਾਂ ਦੇਖੋ
ਯਾਦ ਵਿਚ ਇਕ ਸਰੂਰ ਮਿਲਦਾ ਹੈ

ਭਾਲ ਕਰ ਤੇ ਯਕੀਨ ਰਖ ਮਿੱਤਰ
ਉਹ ਮਿਲਦਾ, ਜ਼ਰੂਰ ਮਿਲਦਾ ਹੈ