ਪੰਨਾ:ਇਹ ਰੰਗ ਗ਼ਜ਼ਲ ਦਾ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੪

ਘਟਾ ਵਿਚੋਂ ਸੂਰਜ ਤਾਂ ਨਿੱਕਲ ਹੀ ਆਉਂਦਾ
ਜੇ ਚਿਹਰੇ ਤੇ ਗੇਸੂ ਖਿਲਾਰੇ ਨਾ ਹੁੰਦੇ

ਕਵੀ ਦੀ ਕਲਮ ਕੋਈ ਕਵਿਤਾ ਨਾ ਰਚਦੀ
ਹੁਸਨ ਨੇ ਜੋ ਜਜ਼ਬੇ ਉਭਾਰ ਨਾ ਹੁੰਦੇ

ਕਦੇ ਸ਼ਿਅਰ ਵਿਚ ਨਾ ਕੋਈ ਜਾਨ ਪੈਂਦੀ
ਜੇ ਜਜ਼ਬੇ ਅਛੂਤੇ ਕੰਵਾਰੇ ਨਾ ਹੁੰਦੇ

ਇਹ ਆਸ਼ਕ ਕਦੋਂ ਦੇ ਹੀ ਮਰ ਮੁੱਕ ਜਾਂਦੇ
ਜੀਉਂਦੇ ਜੇ ਤੇਰੇ ਸਹਾਰੇ ਨਾ ਹੁੰਦੇ

ਭਲਾ ਮੌਤ ਕੀਹ ਮਾਰਦੀ ਆਸ਼ਕਾਂ ਨੂੰ
ਜੇ ਤੇਰੇ ਵੀ ਕੁਝ ਕੁਝ ਇਸ਼ਾਰੇ ਨਾ ਹੁੰਦੇ

ਹਿਜਰ ਵਿਚ ਕਦੇ ਮੌਤ ਮਹਿੰਗੀ ਨਾ ਦਿਸਦੀ
ਜੇ ਇਹਸਾਨ ਦੇ ਬੋਝ ਭਾਰੇ ਨਾ ਹੁੰਦੇ

ਇਸ਼ਕ ਕੰਨ ਪੜਵਾ ਕੇ ਜੋਗੀ ਨਾ ਬਣਦਾ
ਕਿਸੇ ਹੋਰ ਦੇ ਜੇ ਇਸ਼ਾਰੇ ਨਾ ਹੁੰਦੇ

ਕਦੇ ਤਾਂ ਮੁਰਾਦਾਂ ਦਾ ਹੱਥ ਆਉਂਦਾ ਪੱਲਾ
'ਰਤਨ, ਕਿਸਮਤਾਂ ਦੇ ਜੇ ਮਾਰੇ ਨਾ ਹੁੰਦੇ