ਪੰਨਾ:ਇਹ ਰੰਗ ਗ਼ਜ਼ਲ ਦਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਕਾਰ ਹੋਇਆ

ਨਸੀਹਤ ਦਾ ਅਸਰ ਬੇਕਾਰ ਹੋਇਆ
ਜਦ ਉਹਨਾਂ ਨਾਲ ਮੈਨੂੰ ਪਿਆਰ ਹੋਇਆ

ਭੜਕ ਉੱਠੀ ਜੁਆਲਾ ਦਿਲ ਦੇ ਅੰਦਰ
ਜਦੋਂ ਦੀਦਾਰ ਪਹਿਲੀ ਵਾਰ ਹੋਇਆ

ਮੈਂ ਹਾਂ ਬੇਚੈਨ, ਉਹ ਵੀ ਹੋਣਗੇ ਹੀ!
ਮੁਹੱਬਤ ਦਾ ਅਸਰ ਇਕ ਸਾਰ ਹੋਇਆ

ਕੋਈ ਜਾਦੂ ਜਿਹਾ ਹੈ ਦਿਲ ਤੇ ਛਾਇਆ
ਜਦੋਂ ਉਸ ਸ਼ੋਖ ਦਾ ਦੀਦਾਰ ਹੋਇਆ

ਸਦਾ ਲਈ ਦਿਲ ਗਏ ਵਿੰਨ੍ਹੇ ਅਸਾਡੇ
ਜਦੋਂ ਨੈਣਾ ਦਾ ਪਹਿਲਾ ਵਾਰ ਹੋਇਆ

ਕਸੱਕ ਮਿੱਠੀ ਜਿਹੀ ਦਿਲ ਵਿਚ ਉੱਠੀ
ਮੈਂ ਕੀ ਜਾਣਾ ਭਲਾਂ ਕੀ ਪਿਆਰ ਹੋਇਆ?

ਮੁਹੱਬਤ ਦੀ ਝਨਾਂ ਨੂੰ ਤਰਨ ਵਾਲਾ
ਨਾ ਡੁੱਬਾ ਨਾ ਕਦੀ ਉਹ ਪਾਰ ਹੋਇਆ

ਮੁਹੱਬਤ ਵਿਚ ਝਗੜੇ ਇੰਜ ਮੁੱਕੇ
ਨਾ ਗੱਲ ਤਸਬੀਹ ਤੇ ਨਾ ਜ਼ੁੱਨਾਰ ਹੋਇਆ