ਪੰਨਾ:ਇਹ ਰੰਗ ਗ਼ਜ਼ਲ ਦਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਸ਼ਾ ਨਿਰਾਲਾ ਹੈ

ਇਸ਼ਕ ਦਾ ਕੁਝ ਨਸ਼ਾ ਨਿਰਾਲਾ ਹੈ
ਇਸ਼ਕ ਮਸਤੀ ਦਾ ਇਕ ਪਿਆਲਾ ਹੈ

ਹਾਲ ਦਿਲ ਦਾ ਨਾ ਦੱਸਿਆ ਜਾਂਦਾ
ਜੀਭ ਤੇ ਲੱਗ ਜਾਂਦਾ ਤਾਲਾ ਹੈ

ਕੱਚੇ ਘੜਿਆਂ ਤੇ ਹੈ ਤਰਾ ਦਿੰਦਾ
ਪੈਂਦਾ ਜਦ ਇਸ਼ਕ ਨਾਲ ਪਾਲਾ ਹੈ

ਤਖ਼ਤ ਤੇ ਤਾਜ਼ ਛੱਡਣੇ ਪੈਂਦ
ਔਖਾ ਭਰਨਾ ਇਸ਼ਕ ਦਾ ਹਾਲਾ ਹੈ

ਕੈਸ ਦੀ ਅੱਖ ਉਸ ਨੂੰ ਕਹਿੰਦੀ ਹੂਰ
ਰੰਗ ਲੈਲਾ ਦਾ ਭਾਵੇਂ ਕਾਲਾ ਹੈ।

ਜਿਸ ਦੇ ਅੱਗੇ ਕੋਈ ਠਹਿਰ ਨਾ ਸਕੇ
ਇਸ਼ਕ ਉਹ ਤੁੰਦ ਤੇਜ਼ ਨਾਲਾ ਹੈ

ਯਾਰ ਦੀ ਸ਼ਕਲ ਤਦ ਨਜ਼ਰ ਆਵੇ
ਦਿਲ ਦੇ ਅੰਦਰ ਜੇ ਕੁਝ ਉਜਾਲਾ ਹੈ

ਕੋਈ ਆਸ਼ਕ ਹੀ ਦੱਸ ਸਕਦਾ ਹੈ
ਮਰਨਾ ਔਖਾ ਹੈ ਯਾ ਸੁਖਾਲਾ ਹੈ

ਸਿਰ ਤੇ ਕੱਫਣ ਜੋ ਬੰਨ੍ਹ ਤੁਰਦਾ ਹੈ
ਹੁੰਦਾ ਉਸ ਦਾ ਹੀ ਬੋਲ ਬਾਲਾ ਹੈ