ਪੰਨਾ:ਇਹ ਰੰਗ ਗ਼ਜ਼ਲ ਦਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੬

ਇਕ ਬਾਰ ਬਰਸ ਬੱਦਲ ਮੁੜ ਮੁੜ ਕੇ ਬਰਸਦਾ ਹੈ
ਪਰੇਮੀ ਦੇ ਦਿਲ ਦੀ ਪੀੜਾ ਹੁੰਦੀ ਜਿਵੇਂ ਸਵਾਈ

ਐਦਾਂ ਚਮਕ ਰਹੇ ਨੇ ਜੁਗਨੂੰ ਹਨੇਰਿਆਂ ਵਿਚ
ਲੋ ਆਸ ਦੀ ਪ੍ਰੇਮੀ ਦਿਲ ਵਿਚ ਹੋ ਟਿਮਟਮਾਈ

ਕਾਲੀ ਘਟਾ ਹੈ ਦਿੰਦੀ ਮਸਤੀ ਦਾ ਇਕ ਸੁਨੇਹਾ
ਹੜ੍ਹ ਮਸਤੀਆਂ ਦਾ ਅਪਣੇ ਹੈ ਨਾਲ ਇਹ ਲਿਆਈ

ਨਦੀਆਂ ਪਹਾੜ ਉਤੋਂ ਹੇਠਾਂ ਨੂੰ ਇੰਜ ਦੌੜਨ
ਜੰਗਲ ਨੂੰ ਨੱਸਦਾ ਹੈ ਜਿੱਦਾਂ ਕੋਈ ਸੁਦਾਈ

ਬੱਤੀ ਦੇ ਗਿਰਦ ਐਦਾਂ ਉੜਦੇ ਫਿਰਨ ਪਤੰਗੇ
ਠੇਕੇ ਦੇ ਦਰ ਸ਼ਰਾਬੀ ਦਿੰਦੇ ਜਿਵੇਂ ਦਿਖਾਈ

ਅੱਖਾਂ ਦੇ ਅੱਗੇ ਫਿਰਿਆ, ਬਰਸਾਤ ਦਾ ਨਜ਼ਾਰਾ
ਮਹਿਫਿਲ ਦੇ ਵਿਚ 'ਰਤਨ' ਨੇ ਜਦ ਇਹ ਗ਼ਜ਼ਲ ਸੁਣਾਈ



ਦੋ ਸ਼ਿਅਰ



ਸੁਖ ਲਈ ਰੋਜ਼ ਦੁੱਖ ਜਰਦਾ ਹੈਂ
ਮੌਤ ਦੇ ਡਰ ਤੋਂ ਰੋਜ਼ ਮਰਦਾ ਹੈਂ
ਸੋਨੇ ਚਾਂਦੀ ਦੇ ਟੁਕੜਿਆਂ ਖ਼ਾਤਰ
ਆਤਮਾਂ ਦਾ ਵੀ ਖੂੰਨ ਕਰਦਾ ਹੈਂ