ਪੰਨਾ:ਇਹ ਰੰਗ ਗ਼ਜ਼ਲ ਦਾ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੮

ਮਹੱਬਤ ਅੱਗ ਹੈ, ਇਕ ਅੱਗ ਜਿਹੜੀ
ਹੈ ਲਗਦੀ ਆਪ ਨਾ ਬੁਝਦੀ ਬੁਝਾਈ

ਜੇ ਹੋ ਜਾਵਣ ਕਦੇ ਇਕ ਬਾਰ ਦਰਸ਼ਨ
ਮੈਂ ਸਮਝਾਂਗਾ ਬੜੀ ਕੀਤੀ ਕਮਾਈ

ਜੋ ਔਖੇ ਵਕਤ ਆਵੇ ਕੰਮ ਅਪਣੇ
'ਰਤਨ' ਦਿੰਦਾ ਨਹੀਂ ਕੋਈ ਦਿਖਾਈ

ਦੋ ਰੁਬਾਈਆਂ

[੧]

ਅੱਜ ਇਨਸਾਨ ਦਾ ਈਮਾਨ ਹੈ ਬਣਿਆਂ ਪੈਸਾ
ਪ੍ਰੇਮ ਦੇ ਦਰ ਦਾ ਵੀ ਦਰਬਾਨ ਹੈ ਬਣਿਆਂ ਪੈਸਾ
ਇਸ ਤੋਂ ਵੱਡਾ ਨਾ ਕੋਈ ਇਸ਼ਟ ਦਿਖਾਈ ਦੇਵੇ
ਅੱਜ ਇਨਸਾਨ ਦਾ ਭਗਵਾਨ ਹੈ ਬਣਿਆਂ ਪੈਸਾ

[੨]

ਦੂਜਿਆਂ ਵਾਸਤੇ ਦੁਖ ਕੌਣ ਹੈ ਐਵੇਂ ਜਰਦਾ
ਇਕ ਦੀ ਆਈ ਭਲਾਂ ਕੌਣ ਹੈ ਦੂਜਾ ਮਰਦਾ
ਜਦ ਕਿਸੇ ਬੰਦੇ ਤੇ ਹੈ ਆਕੇ ਮੁਸੀਬਤ ਪੈਂਦੀ
ਗੱਲਾਂ ਦੇ ਨਾਲ ਹਰ ਇਕ ਪੂਰਾ ਹੈ ਆ ਘਰ ਕਰਦਾ