ਪੰਨਾ:ਇਹ ਰੰਗ ਗ਼ਜ਼ਲ ਦਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬૧

ਕੀ ਕਰੇਗੀ ਮਲਾਹ ਦੀ ਹਿੰਮਤ
ਕੰਢਾ ਆਵੇ ਨਾ ਜਦ ਨਜ਼ਰ ਕੋਈ

ਜ਼ੁਲਮ ਤੇਰੇ ਅਸੀਂ ਸਹਾਰਾਂਗੇ
ਅਪਣੀ ਛੱਡੀਂ ਨਾ ਤੂੰ ਕਸਰ ਕੋਈ

ਵਧਦੀ ਜਾਂਦੀ ਹੈ ਦਿਲ ਦੀ ਬੇਚੈਨੀ
ਹੋ ਨਾ ਜਾਏ ਕਿਤੇ ਗ਼ਦਰ ਕੋਈ

ਤੂੰ ਛੁਪਾਇਆ ਹੈ ਇਸ ਲਈ ਚਿਹਰਾ
ਲਗ ਨਾ ਜਾਏ ਕਿਤੇ ਨਜ਼ਰ ਕੋਈ

ਹੱਥ ਖਾਲੀ ਹੀ ਟੁਰ ਪਿਆ ਪਰਲੋਕ
ਐਦਾਂ ਕਰਦਾ ਨਹੀਂ ਸਫਰ ਕੋਈ

ਅੱਡ ਬਾਂਹਾਂ 'ਰਤਨ' ਦੁਆ ਖ਼ਾਤਰ
ਜਦ ਦਵਾ ਦਾ ਨਹੀਂ ਅਸਰ ਕੋਈ