ਪੰਨਾ:ਇਹ ਰੰਗ ਗ਼ਜ਼ਲ ਦਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਕੀਰ ਨਹੀਂ

 
ਭਾਵੇਂ ਰਾਂਝਾ ਕੋਈ ਅਮੀਰ ਨਹੀਂ
ਛੱਡਦੀ ਉਸਦਾ ਪੱਲਾ ਹੀਰ ਨਹੀਂ

ਫੱਟ ਦਾ ਉਹ ਸੁਆਦ ਕੀ ਜਾਣੇ
ਜਿਸ ਨੇ ਖਾਦਾ ਨਜ਼ਰ ਦਾ ਤੀਰ ਨਹੀਂ

ਹਰ ਕੋਈ ਇਸ਼ਕ ਹੈ ਕਮਾ ਸਕਦਾ
ਸੁਹਣੀ ਸੱਸੀ ਦੀ ਇਹ ਜਗੀਰ ਨਹੀਂ

ਸੱਚ ਸਮਝੋ ਬੜਾ ਗ਼ਰੀਬ ਹੈ ਉਹ
ਦਿਲ ਦਾ ਜੋ ਆਦਮੀ ਅਮੀਰ ਨਹੀਂ

ਉਹ ਫ਼ਕੀਰੀ ਨੂੰ ਲਾਜ ਲਾਂਦਾ ਹੈ
ਜਿਹੜਾ ਦਰ ਦਾ *ਤੇਰੇ ਫ਼ਕੀਰ ਨਹੀਂ

ਮੌਤ ਦਾ ਮੈਨੂੰ ਦੱਸ ਡਰ ਕੀ ਹੈ
ਭਾਵੇਂ ਰਹਿੰਦਾ ਸਦਾ ਸਰੀਰ ਨਹੀਂ

ਛੱਡ ਘਰ ਬਾਰ ਕੰਨ ਪੜਵਾਏ
ਐਵੇਂ ਮਿਲਦੀ ਕਿਸੇ ਨੂੰ ਹੀਰ ਨਹੀਂ

ਇਸ਼ਕ ਹੈ ਮੌਤ ਤੋਂ ਬਹੁਤ ਉੱਚਾ
ਮੌਤ ਤਾਂ ਇਸ਼ਕ ਦਾ ਅਖ਼ੀਰ ਨਹੀਂ

ਹੀਰ ਨੇ ਇਹ ਕਿਹਾ ਸੀ ਕਾਜ਼ੀ ਨੂੰ
ਕੱਠੇ ਹੋਏ ਦਿਲਾਂ ਨੂੰ ਚੀਰ ਨਹੀਂ

  • ਤਿਰੇ ਪੜ੍ਹੋ