ਪੰਨਾ:ਇਹ ਰੰਗ ਗ਼ਜ਼ਲ ਦਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੫

ਭਾਲ ਕਰਦਾ ਹਾਂ ਓਸ ਸਹਣੇ ਦੀ
ਜਿਸ ਦੀ ਮਿਲਦੀ ਕਿਤੇ ਨਜ਼ੀਰ ਨਹੀਂ

ਕਰਦਾ ਬੇਸੁਧ ਹੈ ਇਸ਼ਕ ਦਾ ਜਾਦੂ
ਇਸ ਦਾ ਕੋਈ ਗੁਰੂ ਤੇ ਪੀਰ ਨਹੀਂ

ਸ਼ੌਕ ਦੇ ਨਾਲ ਤੂੰ ਚਲਾ ਦਿਲ ਤੇ
ਹੋਰ ਕੀ ਤੇਰੇ ਕੋਲ ਤੀਰ ਨਹੀਂ?

ਰੱਬ ਦਾ ਹੈ ਫ਼ਕੀਰ ਫਿਰ ਵੀ ਸ਼ਾਹ
ਕੋਲ ਇਸਦੇ 'ਰਤਨ' ਗੋ ਲੀਰ ਨਹੀਂ