ਪੰਨਾ:ਇਹ ਰੰਗ ਗ਼ਜ਼ਲ ਦਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੭

ਪਿਆਸ ਬਿਨ ਦੇਖੇ ਨਾ ਉਸ ਦੀ ਬੁਝ ਸਕੀ
ਜੋ ਤਿਹਾਇਆ ਹੈ ਤੇਰੇ ਦੀਦਾਰ ਦਾ

ਹੁਸਨ ਨੂੰ ਕੁਦਰਤ ਪਿਆਰਾ ਰੱਖਦੀ
ਫ਼ੁੱਲ ਤੇ ਪਹਿਰਾ ਬਿਠਾਇਆ ਖ਼ਾਰ ਦਾ

ਫੁੱਲ ਹੈ ਖ਼ੁਸ਼ਬੂ ਬਿਨਾਂ ਬਿਲਕੁਲ ਫ਼ਜ਼ੂਲ
ਰੰਗ ਭਾਵੇਂ ਸ਼ੋਖ ਹੈ ਗੁਲਨਾਰ ਦਾ

ਹੈ ਘੜਾ ਕੱਚਾ ਤੇ ਤੂਫਾਨੀ ਹੈ ਰਾਤ
ਨਜ਼ਰ ‡ਨਹੀਂ ਆਂਦਾ ਹੈ ਕੰਢਾ ਪਾਰ ਦਾ

ਇਸ਼ਕ ਦੇ ਹੱਥਾਂ 'ਚ ਬੇੜੀ ਆ ਗਈ
ਦੇਖੀਏ ਹੈ ਡੋਬਦਾ ਯਾ ਤਾਰਦਾ

ਤੇਰੇ ਦਰ ਤੇ ਆ ਗਿਆ ਤੇਰਾ 'ਰਤਨ'
ਹੈ ਸਿਰਫ ਤਾਲਬ ਤੇਰੇ ਦੀਦਾਰ ਦਾ

‡ਨਈਂ ਪੜ੍ਹੋ