ਪੰਨਾ:ਇਹ ਰੰਗ ਗ਼ਜ਼ਲ ਦਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੧

ਜਤਨ ਭਾਵੇਂ ਬਹੁਤ ਰਹੇ ਕਰਦੇ
ਉਮਰ ਦੀ ਇਕ ਘੜੀ ਵਧਾ ਨਾ ਸਕੇ

ਵਾਰਦੇ ਗੋ ਰਹੇ ਹਾਂ ਅਪਣੀ ਜਾਨ
ਤੇਰੇ ਦਿਲ ਵਿੱਚ ਪਰ ਸਮਾ ਨਾ ਸਕੇ

'ਰਤਨ' ਨੇ ਹਿਜਰ ਵਿਚ ਗ਼ਜ਼ਲ ਜੋ ਕਹੀ
ਸਾਹਮਣੇ ਉਸ ਦੇ ਉਹ ਵੀ ਗਾ ਨਾ ਸਕੇ

ਕਮਾਈ



ਕੋਈ ਉਥੋਂ ਲਿਆਂਦਾ ਕੁਝ ਨਹੀਂ ਹੈ
ਕੋਈ ਇਥੋਂ ਲਜਾਂਦਾ ਕੁਝ ਨਹੀਂ ਹੈ

ਕਮਾਈ ਆਦਮੀ ਕਰਦੈ ਬਥੇਰੀ
ਹਕੀਕਤ ਵਿਚ ਕਮਾਂਦਾ ਕੁਝ ਨਹੀਂ ਹੈ