ਪੰਨਾ:ਇਹ ਰੰਗ ਗ਼ਜ਼ਲ ਦਾ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਹੜੀ ਥਾਂ ਜਾਵਾਂ


ਤੇਰੇ ਦਰ ਤੇ ਵੀ ਜੇ ਨਾ ਮੈਂ ਆਵਾਂ
ਫੇਰ ਦੱਸ ਹੋਰ ਕਿਹੜੀ ਥਾਂ ਜਾਵਾਂ

ਫੇਰ ਹੈ ਮੇਰੀ ਸ਼ਾਇਰੀ ਬੇਕਾਰ
ਗੀਤ ਤੇਰੇ ਵੀ ਜੇ ਨਾ ਮੈਂ ਗਾਵਾਂ

ਮੈਨੂੰ ਤੂੰ ਹੀ ਦਿਖਾ ਦੇ ਉਹ ਰਸਤਾ
ਚੱਲ ਕੇ ਜਿਸ ਤੇ ਤੈਨੂੰ ਭਾ ਜਾਵਾਂ

ਭਾਲ ਵਿਚ ਤੇਰੀ ਹਾਲ ਇਹ ਹੋਇਆ
ਕੁਝ ਮੈਂ ਅਪਣਾ ਪਤਾ ਵੀ ਨਾ ਪਾਵਾਂ

ਜਿਸ ਘੜੀ ਲੱਗੀਆਂ ਸੀ ਇਹ ਅੱਖਾਂ
ਉਸ ਘੜੀ ਨੂੰ ਮੈਂ ਰੋਜ਼ ਪਛਤਾਵਾਂ

ਭਾਵੇਂ ਦਿਲ ਵਿਚ ਕਰਾਂ ਦਲੀਲਾਂ ਰੋਜ਼
ਹਾਲ ਅਪਣਾ ਕਹਿਣ ਤੋਂ ਸ਼ਰਮਾਵਾਂ

ਹਿਜਰ ਵਿਚ ਜੋ ਉਦਾਸ ਰਹਿੰਦਾ ਹੈ
ਕਿਸ ਤਰ੍ਹਾਂ ਓਸ ਦਿਲ ਨੂੰ ਪਰਚਾਵਾਂ

ਜਾਣਦਾ ਦਿਲ ਹੈ ਇਸ਼ਕ ਦਾ ਸਿੱਟਾ
ਸਮਝੇ ਹੋਏ ਨੂੰ ਕੀ ਮੈਂ ਸਮਝਾਵਾਂ

ਆਸ ਦਿੰਦੀ ਰਹੀ ਸਦਾ ਧੋਖਾ
ਧੋਖਾ ਖਾਵਾਂ ਤੇ ਕਿਸ ਤਰ੍ਹਾਂ ਖਾਵਾਂ