ਪੰਨਾ:ਇਹ ਰੰਗ ਗ਼ਜ਼ਲ ਦਾ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਨਾ ਕਰ

 

ਪਰਵਾਹ ਨਹੀਂ ਜਿਸ ਨੂੰ ਤੇਰੀ, ਉਸ ਨਾਲ ਕਦੀ ਤੂੰ ਪਿਆਰ ਨਾ ਕਰ
ਝੂਠੇ ਜਹੇ ਲਾਰੇ ਲਾਂਦੇ ਨੇ, ਇਹਨਾਂ ਦਾ ਕੁਝ ਇਤਬਾਰ ਨਾ ਕਰ
ਪ੍ਰੀਤਮ ਦੇ ਪਿਆਰ 'ਚ ਡੁਬ ਸੁਹਣੀ, ਕਹਿੰਦੀ ਸੀ ਝਨਾਂ ਦੀਆਂ ਲਹਿਰਾਂ ਨੂੰ
ਡੁਬਣ ਦੇ ਅੱਧ ਵਿਚਕਾਰੇ ਹੀ, ਉਹ ਕੱਚਿਆ ਮੈਨੂੰ ਪਾਰ ਨਾ ਕਰ
ਇਕ ਸੁਰਖ ਜਿਹਾ ਭਰਿਆ ਪਿਆਲਾ, ਜ਼ਾਹਿਦ ਆਖ਼ਰ ਤੂੰ ਪੀ ਹੀ ਗਿਆ
ਭਾਵੇਂ ਸਾਕੀ ਨੂੰ ਕਹਿੰਦਾਂ ਸੀ, ਮਜਬੂਰ ਨਾ ਕਰ, ਲਾਚਾਰ ਨਾ ਕਰ
ਸੁਹਣੇ ਜਿਹੇ ਬੁੱਤ ਨੂੰ ਦੇਖਕੇ ਮੈਂ, ਦਿਲ ਨੂੰ ਯੂੰ ਮੱਤਾਂ ਦਿੰਦਾ ਹਾ
ਇਸ ਸੂਰਤ ਨੂੰ ਤੂੰ ਤੱਕ ਜ਼ਰਾ, ਬੁੱਤ ਘਾੜੇ ਤੋਂ ਇਨਕਾਰ ਨਾ ਕਰ
ਉਹ ਨਲ ਦੀ ਪਿਆਰੀ ਦਮਯੰਤੀ, ਇੰਜ ਰੋਂਦੀ ਰੋਂਦੀ ਕਹਿੰਦੀ
ਧੋਖਾ ਦੇ ਕੇ ਹਨ ਛੱਡ ਜਾਂਦੇ, ਮਰਦਾਂ ਦਾ ਕੁਝ ਇਤਬਾਰ ਨਾ ਕਰ
ਮੈਂ ਪੀਂਦਾ ਹਾਂ ਯਾ ਨਹੀਂ ਪੀਂਦਾ, ਕੀ ਜ਼ਾਹਿਦ ਤੈਨੂੰ ਮਤਲਬ ਹੈ
ਮੇਰੇ ਜਹੇ ਮਸਤਾਂ ਨਾਲ ਕਦੀ, ਝਗੜਾ ਨਾ ਕਰ, ਤਕਰਾਰ ਨਾ ਕਰ
ਰੂੰ ਤੇ ਸਿਕੰਦਰ ਦੋਨਾਂ ਨੇ, ਮਰਦੇ ਹੋਏ ਕੂਕ ਸੁਣਾ ਦਿੱਤਾ
ਉਨੇ ਚਾਂਦੀ ਦਾ ਮਾਣ ਕਦੇ, ਇਸ ਦੁਨੀਆਂ ਵਿਚ ਜ਼ਰਦਾਰ ਨਾ ਕਰ
ਜੋਬਨ ਦੇ ਮੱਤੇ ਫੁੱਲ ਨੂੰ ਕਿਉਂ, ਬੁਲਬੁਲ ਯੂੰ ਕਹਿੰਦੀ ਫਿਰਦੀ ਹੈ
ਦੋ ਦਿਨ ਦੇ ਹੁਸਨ ਜਵਾਨੀ ਤੇ, ਐਨੀ ਆਕੜ ਦਿਲਦਾਰ ਨਾ ਕਰ
ਦੁਨੀਆਂ ਦੀਆਂ ਸੱਟਾਂ ਸਹਿ ਸਹਿ ਕੇ, ਦਿਲ ਬੜਾ ਨਿਮਾਣਾ ਹੋਇਆ ਹੈ
ਤਾਂ ਅਨਿਆਲੇ ਤੀਰਾਂ ਦੇ, ਹੇ ਪ੍ਰੀਤਮ ਇਸ ਤੇ ਵਾਰ ਨਾ ਕਰ
ਥਰ ਜਹੇ ਦਿਲ ਦੇ ਅੰਦਰ ਤਾਂ, ਇਸ਼ਕਾਂ ਦਾ ਸੋਮਾ ਫੁਟਦਾ ਨਹੀਂ
ਇਸ਼ਕੋਂ ਮੁਨਕਰ, ਮੂਰਖ ਬੰਦੇ, ਉਲਟੀ ਗੱਲ ਦਾ ਪਰਚਾਰ ਨਾ ਕਰ
ਇਹ ਜੀਵਨ ਜੋਤ ਜਗਾਂਦੀ ਹੈ, ਰਸ ਭਰਦੀ ਹੈ, ਨਿੱਘ ਦਿੰਦੀ ਹੈ
ਜੀਵਨ ਦਾ ਸੁਆਦ ਜੇ ਹੈ ਲੈਣਾ, ਤਾਂ ਕਵਿਤਾ ਤੋਂ ਇਨਕਾਰ ਨਾ ਕਰ