ਪੰਨਾ:ਇਹ ਰੰਗ ਗ਼ਜ਼ਲ ਦਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਦੋਨੋਂ ਤੁਕਾਂ ਦਾ ਤੁਕਾਂਤ ਮਿਲਦਾ ਹੋਵੇ। ਨਾ ਹੀ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਅਖੀਰਲੇ ਸ਼ਿਅਰ ਵਿਚ ਕਵੀ ਜ਼ਰੂਰ ਹੀ ਅਪਣਾ ਨਾਮ ਜਾਂ ਉਪਨਾਮ ਲਿਆਵੇ। ਇਸ ਸੰਗ੍ਰਹਿ ਵਿਚ ਤੁਹਾਨੂੰ ਇਸ ਪਰਕਾਰ ਦੀਆਂ ਗ਼ਜ਼ਲਾਂ ਵੀ ਮਿਲਣਗੀਆਂ ਜਿਨ੍ਹਾਂ ਵਿਚ ਉਪਨਾਮ ਦੀ ਵਰਤੋਂ ਨਹੀਂ ਕੀਤੀ ਗਈ। ਗ਼ਜ਼ਲ ਵਿਚ ਇਹ ਵੀ ਜ਼ਰੂਰੀ ਨਹੀਂ ਕਿ ਇਕ ਕਾਫੀਏ ਦਾ ਕੇਵਲ ਇਕ ਹੀ ਸ਼ਿਅਰ ਹੋਵੇ ਚੰਗੇ ਚੰਗੇ ਕਵੀਆਂ ਦੀਆਂ ਗ਼ਜ਼ਲਾਂ ਦੇ ਵਿਚ ਵੀ ਇਕ ਇਕ ਕਾਫੀਏ ਦੇ ਕਈ ਕਈ ਸ਼ਿਅਰ ਮਿਲ ਜਾਂਦੇ ਹਨ। ਉਰਦੂ ਵਿਚ ਗ਼ਜ਼ਲ ਲਿਖਣ ਦਾ ਰਿਵਾਜ ਫਾਰਸੀ ਦੇ ਅਨੁਕਰਣ ਨਾਲ ਪਿਆ ਅਤੇ ਥੋੜੇ ਬਹੁਤ ਫਰਕ ਨਾਲ ਉਰਦੂ ਗ਼ਜ਼ਲ ਦਾ ਵਿਸ਼ਾ ਵੀ ਫਾਰਸੀ ਗ਼ਜ਼ਲ ਦੇ ਵਿਸ਼ੇ ਨਾਲ ਮਿਲਦਾ ਜੁਲਦਾ ਹੀ ਹੈ।

ਗ਼ਜ਼ਲ ਦਾ ਵਿਸ਼ਾ:-

ਜਿਦਾਂ ਕਿ ਪਹਿਲਾਂ ਦੱਸਿਆ ਜਾ ਚੁਕਿਆ ਹੈ ਗ਼ਜ਼ਲ ਦਾ ਪਰਧਾਨ ਵਿਸ਼ਾ ਇਸ਼ਕ ਜਾਂ ਪ੍ਰੇਮ ਹੈ। ਦੁਨੀਆਂ ਵਿਚ ਆਦਮੀ ਅਤੇ ਤੀਵੀਂ ਦਾ ਪ੍ਰੇਮ ਸੁਭਾਵਕ ਹੈ ਪਰ ਆਦਮੀ ਦਾ ਆਦਮੀ ਨਾਲ ਪ੍ਰੇਮ ਵੀ ਸੁਭਾਵਕ ਹੈ ਅਤੇ ਇਸ ਪਰੇਮ ਦੇ ਵੱਖ ਵੱਖ ਰੂਪਾਂ ਨੂੰ ਹੀ ਗ਼ਜ਼ਲ ਵਿਚ ਵਿਸਥਾਰ ਪੂਰਵਕ ਪੇਸ਼ ਕੀਤਾ ਜਾਂਦਾ ਹੈ। ਪਹਿਲਾਂ ਪਹਿਲ ਤਾਂ ਗ਼ਜ਼ਲ ਵਿਚ ਕੇਵਲ ਇਸ਼ਕੀਆ ਮਜ਼ਮੂਨ ਹੀ ਲਿਆਏ ਜਾਂਦੇ ਸਨ ਪਰ ਫੇਰ ਇਸਦਾ ਘੇਰਾ ਜ਼ਰਾ ਚੁਡੇਰਾ ਕਰ ਦਿੱਤਾ ਗਿਆ ਅਤੇ ਇਸ ਵਿਚ ਹਰ ਕਿਸਮ ਦੇ ਮਜ਼ਮੂਨ ਆਉਣ ਲਗ ਗਏ ਜਿੱਦਾਂ ਹਾਫਿਜ਼ ਅਤੇ ਹੋਰ ਕਵੀਆਂ ਨੇ ਉਨ੍ਹਾਂ ਪਰਹੇਜ਼ਗਾਰਾਂ, ਜ਼ਾਹਿਦਾਂ ਅਤੇ ਵਾਇਜ਼ਾਂ ਦਾ ਕੱਚਾ ਚਿੱਠਾ ਖੋਲ੍ਹਣਾ ਆਰੰਭ ਕੀਤਾ ਜਿਹੜੇ ਬਗਲੇ ਭਗਤ ਸਨ, ਕਹਿੰਦੇ ਕੁਝ ਹੋਰ ਸਨ ਅਤੇ ਕਰਦੇ ਕੁਝ ਹੋਰ ਸਨ। ਯਾ ਗ਼ਜ਼ਲ