ਪੰਨਾ:ਇਹ ਰੰਗ ਗ਼ਜ਼ਲ ਦਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਗ਼ਰੂਰ ਹੈ ਸਾਕੀ

 

  • ਤੇਰੀ ਤਸਵੀਰ ਮੇਰੀ ਅੱਖੀਆਂ ਦਾ ਨੂਰ ਹੈ ਸਾਕੀ

ਸਮਾਇਆ ਦਿਲ ਦੇ ਅੰਦਰ, ਅੱਖੀਆਂ ਤੋਂ ਦੂਰ ਹੈ ਸਾਕੀ

+ਤੇਰੇ ਨੈਣਾਂ ਦੀ ਮਸਤੀ ਮੇਰੀਆਂ ਅੱਖਾਂ ਚੋਂ ਦਿਸਦੀ ਹੈ
ਰਸੀਲੇ ਮੱਧਭਰੇ ਨੈਣਾਂ ਨੇ ਕੀਤਾ ਚੂਰ ਹੈ ਸਾਕੀ

ਜਦੋਂ ਤੋਂ ਅੱਖੀਆਂ ਦਾ ਮੇਲ ਹੋਇਆ ਹੈ ਕਿਸੇ ਰਾਹ ਤੇ
ਹੋਈ ਅੱਖਾਂ ਦੇ ਵਿਚੋਂ ਨੀਂਦ ਵੀ ਕਾਫੂਰ ਹੈ ਸਾਕੀ

+ਤੇਰ ਦੀਦਾਰ ਮੈਨੂੰ ਮਸਤ ਨਹੀਂ ਬੇਸੁਧ ਵੀ ਕੀਤਾ ਹੈ
ਮੇਰੇ ਭਾਣੇ ਤਾਂ ਬਣਿਆ ਅੱਜ ਕੋਹੇ ਤੂਰ ਹੈ ਸਾਕੀ

ਇਹ ਮੋਤੀ ਹੰਝੂਆ ਦੇ, ਨਿੱਤ ਜੋ ਬਹਿੰਦੇ ਨੇ ਅੱਖਾਂ ਚੋਂ
ਮੇਰਾ ਪੱਲਾ ਇਨ੍ਹਾਂ ਦੇ ਨਾਲ ਹੁਣ ਭਰਪੂਰ ਹੈ ਸਾਕੀ

ਕੋਈ ਉਸ ਦੇ ਹੁਸਨ ਦਾ ਸਾਹਮਣਾ ਕਰਕੇ ਦਖਾਵੇ ਤਾਂ
ਉਹ ਸੱਚਾ ਹੈ ਜੇ ਅਪਣੇ ਰੂਪ ਤੇ ਮਗ਼ਰੂਰ ਹੈ ਸਾਕੀ

'ਰਤਨ' ਪਰਦਾ ਦੂਈ ਦਾ ਦੂਰ ਹੋ ਜਾਵੇ ਤਾਂ ਦੇਖਾਂਗੇ
ਬਹੁਤ ਨੇੜੇ ਹੈ ਭਾਵੇਂ ਅੱਜ ਦਿਸਦਾ ਦੂਰ ਹੈ ਸਾਕੀ

*ਤਿਰੀ ਪੜ੍ਹੋ, +ਤਿਰੇ ਪੜ੍ਹੋ