ਪੰਨਾ:ਇਹ ਰੰਗ ਗ਼ਜ਼ਲ ਦਾ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਸੰਕੇਤ

ਹੀਰ ਰਾਂਝਾ:- ਹੀਰ ਝੰਗ ਸਿਆਲਾਂ ਦੀ ਇਕ ਅੱਤ ਸੁਹਣੀ ਕੁੜੀ ਸੀ। ਇਸਦੇ ਬਾਪ ਦਾ ਨਾਂ ਚੂਚਕ ਸੀ ਤੇ ਮਾਂ ਦਾ ਨਾਂ ਮਲਕੀ। ਰਾਂਝਾ ਜਿਸ ਦਾ ਅਸਲੀ ਨਾਂ ਧੀਦੋ ਸੀ। ਅੱਜੂ ਜੱਟ ਦਾ ਪੁਤਰ ਸੀ। ਰਾਂਝਾ ਇਸ ਦੀ ਜ਼ਾਤ ਸੀ ਅਤੇ ਤਖ਼ਤਹਜ਼ਾਰੇ ਦਾ ਵਸਨੀਕ ਸੀ। ਪਿਉ ਦੇ ਮਰਨ ਪਿਛੋਂ ਭਰਜਾਈਆਂ ਨੇ ਤੰਗ ਕੀਤਾ ਤਾਂ ਰਾਂਝਾ ਘਰੋਂ ਨਿਕਲ ਕੇ ਝੰਗ ਵਲ ਚਲਿਆ ਗਿਆ। ਉਥੇ ਪੱਤਣ ਉਤੇ ਹੀਰ ਦੀ ਇਸ ਨਾਲ ਭੇਂਟ ਹੋ ਗਈ। ਹੀਰ ਇਸ ਨੂੰ ਦੇਖਕੇ ਇਸ ਉਤੇ ਮੋਹਤ ਹੋ ਗਈ ਅਤੇ ਅਪਣੇ ਘਰ ਲੈ ਗਈ। ਚੂਚਕ ਨੇ ਉਸ ਨੂੰ ਮੱਝਾਂ ਚਾਰਨ ਦਾ ਕੰਮ ਸੰਭਾਲ ਦਿੱਤਾ। ਬਾਰਾਂ ਸਾਲ ਰਾਂਝਾ ਇਹ ਕੰਮ ਕਰਦਾ ਰਿਹਾ। ਫੇਰ ਚੂਚਕ ਨੇ ਹੀਰ ਦਾ ਵਿਆਹ ਉਸ ਦੀ ਮਰਜ਼ੀ ਦੇ ਵਿਰੁਧ ਰੰਗ ਪੁਰ ਦੇ ਸੈਦੇ ਜੱਟ ਨਾਲ ਕਰ ਦਿੱਤਾ। ਹੀਰ ਨੇ ਬਥੇਰੀ ਨਾਹ ਨੁਕਰ ਕੀਤੀ ਪਰ ਕਾਜ਼ੀ ਨੇ ਮੱਲੋ ਜ਼ੋਰੀ ਨਿਕਾਹ ਪੜ੍ਹਾ ਦਿਤਾ। ਰਾਂਝਾ ਬਾਲ ਨਾਬ ਦੇ ਟਿੱਲੇ ਪੁਜਾ ਅਤੇ ਕੰਨ ਪੜਵਾਕੇ ਜੋਗੀ ਬਣ ਗਿਆਂ ਫੇਰ ਹੀਰ ਨੂੰ ਮਿਲਣ ਲਈ ਰੰਗ ਪੁਰ ਪੁਜਾ। ਪਿੰਡ ਦੇ ਬਾਹਰ ਧੂਣਾ ਲਾ ਦਿੱਤਾ। ਪਿੰਡ ਦੀਆਂ ਕੁੜੀਆਂ ਨੇ ਉਸ ਨੂੰ ਮਲੂਕ ਜਿਹਾ ਦੇਖਕੇ ਬੜਾ ਮਖੌਲ ਕੀਤਾ। ਅਖੀਰ ਹੀਰ ਦੀ ਨਨਾਣ ਸਹਿਤੀ ਦੀ ਸਹਾਇਤਾ ਨਾਲ ਹੀਰ ਨੂੰ ਉਧਾਲ ਕੇ ਲੈ ਗਿਆ ਪਰ ਹੀਰ ਦੇ ਮਾਪਿਆਂ ਨੇ ਧੋਖੇ ਨਾਲ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਰਾਂਝਾ ਵੀ ਉਸੇ ਕਬਰ ਵਿਚ ਸਮਾ ਗਿਆ। ਇਨ੍ਹਾਂ ਘਟਨਾਵਾਂ ਦਾ ਸੰਕੇਤ ਇਨ੍ਹਾਂ ਗ਼ਜ਼ਲਾਂ ਵਿਚ ਬਹੁਤ ਥਾਵਾਂ ਤੇ ਮਿਲਦਾ ਹੈ।

ਸੱਸੀ ਪੁਨੂੰ:- ਸੱਸੀ ਸ਼ਹਿਰ ਭੰਬੋਰ ਦੇ ਬਾਦਸ਼ਾਹ ਦੀ ਪੁਤਰੀ ਸੀ। ਪਿਉ ਨੇ ਮਨਹੂਸ ਜਾਣਕੇ ਜੰਮਦੇ ਸਾਰ ਹੀ ਇਕ ਸੰਦੂਕ ਵਿਚ ਪਾ