ਪੰਨਾ:ਇਹ ਰੰਗ ਗ਼ਜ਼ਲ ਦਾ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੨

ਕੇ ਹੜਾ ਦਿੱਤੀ। ਇਕ ਧੋਬੀ ਦੇ ਘਰ ਪਲੀ। ਪੁੰਨੂੰ ਦੀ ਤਸਵੀਰ ਦੇਖ ਕੇ ਉਸ ਉਤੇ ਆਸ਼ਕ ਹੋ ਗਈ। ਪੁੰਨੂੰ ਵੀ ਇਸ ਦੇ ਪਾਸ ਆ ਗਿਆ ਪਰ ਉਸ ਦੇ ਭਰਾਵਾਂ ਨੇ ਉਸ ਨੂੰ ਰਾਤ ਵੇਲੇ ਸੱਸੀ ਨਾਲੋਂ ਅੱਡ ਕਰ ਲਿਆ ਅਤੇ ਅਪਣੇ ਸ਼ਹਿਰ ਲੈ ਗਏ। ਸੱਸੀ ਜਾਗੀ ਪੁੰਨੂੰ ਨੂੰ ਨਾ ਦੇਖ ਕੇ ਨੰਗੇ ਪੈਰੀਂ ਥਲਾਂ ਵਿਚ ਜਾਕੇ ਭੁਜ ਕੇ ਮਰ ਗਈ। ਪੁੰਨੂੰ ਵੀ ਅਪਣੇ ਸ਼ਹਿਰੋਂ ਉਸ ਵੱਲ ਮੁੜਿਆ ਅਤੇ ਉਸ ਦੀ ਕਬਰ ਉਤੇ ਹੀ ਅਪਣੀ ਜਾਨ ਦੇ ਦਿੱਤੀ।

ਸੁਹਣੀ ਮਹੀਂਵਾਲ:- ਮਹੀਂਵਾਲ ਇਕ ਸ਼ਹਿਜ਼ਾਦਾ ਸੀ। ਸੁਹਣੀ ਦੇ ਇਸ਼ਕ ਦੇ ਕਾਰਨ ਚਨਾਬ ਦੀ ਇਕ ਬਰੇਤੀ ਵਿਚ ਕੁੱਲੀ ਪਾ ਕੇ ਬੈਠ ਗਿਆ। ਸੁਹਣੀ ਇਕ ਘੜੇ ਉਤੇ ਤਰ ਕੇ ਰਾਤ ਵੇਲੇ ਉਸ ਨੂੰ ਮਿਲਣ ਜਾਇਆ ਕਰਦੀ ਸੀ। ਦੁਸ਼ਮਣਾਂ ਨੇ ਇਕ ਦਿਨ ਪੱਕੇ ਘੜੇ ਦੀ ਥਾਂ ਕੱਚਾ ਰਖ ਦਿੱਤਾ। ਸੁਹਣੀ ਉਸ ਕੱਚੇ ਘੜੇ ਤੇ ਹੀ ਤਰਨ ਲਗ ਪਈ ਪਰ ਦਰਿਆ ਦੀਆਂ ਛੱਲਾਂ ਵਿਚ ਅਪਣੇ ਪ੍ਰੀਤਮ ਦੇ ਪਿਆਰ ਵਿਚ ਡੁੱਬ ਮਰੀ। ਮਹੀਂਵਾਲ ਵੀ ਉਹਨਾਂ ਲਹਿਰਾਂ ਵਿਚ ਹੀ ਸਮਾ ਗਿਆ।

ਲੈਲ ਮਜਨੂੰ:- ਮਜਨੂੰ ਦਾ ਅਸਲੀ ਨਾਂ ਕੈਸ ਸੀ ਇਹ ਦੋਨੋਂ ਅਰਬ ਦੇ ਰਹਿਣ ਵਾਲੇ ਸੀ। ਲੈਲਾ ਅਰਬੀ ਵਿਚ ਰਾਤ ਨੂੰ ਆਖਦੇ ਹਨ। ਕਹਿੰਦੇ ਨੇ ਲੈਲਾ ਦਾ ਰੰਗ ਸਾਂਵਲਾ ਸੀ। ਕੈਸ ਉਸ ਦੇ ਪ੍ਰੇਮ ਵਿਚ ਪਾਗਲ ਬਣ ਗਿਆ ਏਸ ਕਰਕੇ ਲੋਕ ਉਸ ਨੂੰ ਮਜਨੂੰ ਅਰਥਾਤ ਪਾਗਲ ਕਹਿਣ ਲਗ ਪਏ। ਉਰਦੁ, ਫਾਰਸੀ ਅਤੇ ਅਰਬੀ ਸਾਹਿੱਤ ਵਿਚ ਇਸ ਪ੍ਰੇਮੀ ਜੋੜੇ ਦੇ ਪਿਆਰ ਨੂੰ ਆਦਰਸ਼ਕ ਮੰਨਿਆਂ ਜਾਂਦਾ ਹੈ।

ਮਨਸੂਰ:- ਈਰਾਨ ਦਾ ਇਕ ਸੂਫੀ ਫ਼ਕੀਰ ਸੀ। ਏਸ ਨੇ