ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 94 )

________________

ਕਈ ਰਾਤਾਂ ਇਕੱਲਿਆਂ ਸਫਰ ਕੀਤਾ। ਇਹ ਰਾਹ ਤੇ ਮੇਰਾ ਵੇਖਿਆ ਡਿਠਾ ਰਾਹ ਹੈ--ਮੇਰੇ ਸੁਹਣੇ ਪਿੰਡ ਨੂੰ ਜਾਣ ਵਾਲਾ । ਇਨੀਂ ਰਾਹੀਂ ਹੀ ਤੇ ਮੈਂ ਰੋਜ਼ ਇਥੇ ਪੜ੍ਹਨ ਆਇਆ ਕਰਦਾ ਸਾਂ। ਪ੍ਰੀਤਮ ਆਪਣੇ ਪਿੰਡ ਨੂੰ ਜਾਣ ਵਾਲੇ ਰਾਹੇ ਪੈ ਗਿਆ । ਉਹ ਤੇਜ਼ ਤੇਜ਼ ਤੁਰਦਾ ਗਿਆ । ਉਹ ਝਬ ਹੀ ਪੰਧ ਨੂੰ ਮੁਕਾਕੇ ਘਰ ਅਪੜਨਾ ਲੋੜਦਾ ਸੀ । ਉਹ ਜਾਣੇ ਪਛਾਣੇ ਰਾਹ ਤੇ ਝੂਮ ਝੂਮਕੇ ਟੁਰਦਾ ਜਾ ਰਿਹਾ ਸੀ, ਗੁਰਦੇਵ ਦੇ ਖਿਆਲਾਂ ਵਿਚ ਮਸਤ । ਕਾਕੇ ਨੂੰ ਹਿੱਕ ਨਾਲ ਲਾਣ ਲਈ ਕਾਹਲਾ ।ਉਸ ਟੁਰੇ ਜਾਂਦੇ ਨੂੰ ਇੰਝ ਭਾਸਿਆ, ਜਿਵੇਂ ਕਿਸੇ ਆਵਾਜ਼ ਦਿੱਤੀ ਹੋਵੇ । ਉਸਦੇ ਖਿਆਲਾਂ ਦੀ ਲੜੀ ਖਿਲਰ ਗਈ ਤੇ ਉਸ ਦੇ ਸੁਪਣੇ ਟੁੱਟ ਗਏ । ਕਿਸ ਤੋੜ ਛਡੋ ਮੇਰੇ ਇਹ ਸੁੰਦਰ ਸੁਪਨੇ ? ਇਹ ਤੱਕਣ ਲਈ ਉਸ ਇਧਰ ਉਧਰੇ ਨਿਗਾਹ ਦੌੜਾਈ ਰੁੱਖਾਂ ਦੇ ਝੁੰਡਾਂ ਤੋਂ ਬਗੈਰ ਉਸਨੂੰ ਕੁਝ ਵੀ ਵਿਖਾਈ ਨਾ ਦਿਤਾ | ਉਹ ਫਿਰ ਅਗਾਂਹ ਤੁਰ ਪਿਆ । ਰੁੱਖਾਂ ਦੀ ਸ਼ਾਂ ਸ਼ਾਂ ਦੀ ਆਵਾਜ਼ ਵਿਚ ਉਸਨੂੰ ਗੁਰ ਦੇਵ ਦੇ ਗੀਤ ਘੁਲੇ ਜਾਪਦੇ । ਜਦੋਂ ਦਰਖਤ ਜ਼ੋਰਾਂ ਦੇ ਹਿਲਣ ਡਹਿ ਪੈਂਦੇ ਤਾਂ ਇਸ ਨੂੰ ਇੰਜ ਲੱਗਦਾ ਜਿਵੇਂ ਉਸਦੀ ਗੋਰੀ ਨੇ ਆਪਣੀਆਂ ਬਾਵਾਂ ਦੀ ਅੰਗੜਾਈ ਭੰਨੀ ਹੋਵੇ । ਪ੍ਰੀਤਮ ਨੂੰ ਸਰੋਂ ਦੀਆਂ ਪੈਲੀਆਂ ਵਿਚੋਂ ਭੀ ਗੁਰਦੇਵ ਦਾ ਝਾਕਦਾ ਮੂੰਹ ਵਿਖਾਈ ਦਿੰਦਾ। ਉਸਦਾ ਸਾਰੇ ਦਾ ਸਾਰਾ ਦਿਮਾਗ ਗੁਰਦੇਵ ਤੇ ਕਾਕੇ ਦੇ ਪ੍ਰੇਮ ਨੇ ਮੱਲ ਲੀਤਾ ਸੀ । ਉਸਦੀਆਂ ਅੱਖੀਆਂ ਵਿਚ ਗੁਰਦੇਵ ਦੀਆਂ ਸੁਨਹਿਰੀ ਲਿਟਾਂ ਪਈਆਂ ਤਰਦੀਆਂ ਸਨ । ਅਤੇ ਇਨ੍ਹਾਂ ਨੂੰ ਝੱਬ ਛੂਹ ਲੈਣ ਦੀ ਤੀਬਰ ਇਛਾ ਇਸ ਦੇ ਦਿਲ ਵਿਚ ਜਾਗ ਉਠੀ ਸੀ । ਪ੍ਰੀਤਮ ਦੀ ਖਿਆਲੀ ਫਿਲਮ ਫਿਰ ਅਗਾਂਹ ਟੁਰੀ । ਉਹ ਸੋਚਦਾ । ਗੁਰਦੇਵ ਆਪਣੀਆਂ ਗੋਲ ਮਰਮਰੀਆਂ ਥਾਵਾਂ ਨੂੰ ਹਵਾ ੧੦੨.