ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 96 )

________________

ਗੁਰਦੇਵ ਨੇ ਫੇਰ ਦੀਵਾ ਕੀਤਾ ਅਤੇ ਮਾਂ ਨੂੰ ਜਗਾ ਕੇ ਆਪਣਾ ਸੁਪਨਾ ਦਸਿਆ ਅਤੇ ਮਾਂ ਦੀ ਬੁਢੀ ਹਿੱਕ ਨਾਲ ਲਗ ਕੇ ਉਹ ਰੋ ਪਈ । ਮਾਂ ਨੇ ਦਲਾਸਾ ਦਿਤਾ, ਰੋ ਨਾ ਕਮਲੀਏ ! ਕਦੀ ਸੁਪਨੇ ਭੀ ਸੱਚੇ ਹੋਏ ਨੇ ?? ਗੁਰਦੇਵ ਮਾਂ ਨਾਲ ਹੀ ਲੇਟੀ ਰਹੀ, ਐਪਰ ਉਸ ਨੂੰ ਸਾਰੀ ਰਾਤ ਨੀਂਦਰ ਨਾ ਪਈ ! ਤੜਕਸਾਰ ਹੀ ਤਮ ਦੀ ਮੌਤ ਦੀ ਖਬਰ ਸਾਰੇ ਪਿੰਡ ਵਿਚ ਫੈਲ ਗਈ । ਪ੍ਰੀਤਮ ਦਾ ਪਿਉ ਤੇ ਮਾਂ ਭੁੱਬਾਂ ਮਾਰ ਮਾਰ ਕੇ ਰੋਏ 1 ਗੁਰਦੇਵ ਦੀ ਉਸ ਨੂੰ ਤੱਕ ਕੇ ਚੀਕ ਨਿਕਲ ਗਈ। ਉਸ ਦਾ ਸਿਰ ਦੀਵਾਰ ਨਾਲ ਠਾਹ ਕਰਦਾ ਜਾ ਵਜਾ ਤੇ ਉਹ ਬੇਹੋਸ਼ ਹੋਗਈ । | ਗੁਰਦੇਵ ਦਾ ਮਾਸੁਮ ਦਿਲ ਟੁੱਟ ਗਿਆ । ਉਸਦੇ ਮੁੱਖੜੇ ਦੇ ਗੁਲਾਬ ਮੁਰਝਾ ਗਏ । ਉਸਦੇ ਅਥਰੂਆਂ ਦੇ ਸਮੁੰਦਰ ਰੋ ਰੋਕੇ ਸੁਕ ਗਏ । ਉਸਦੀਆਂ ਸਭ ਚੂੜੀਆਂ ਟੋਟੇ ਟੋਟੇ ਹੋ ਗਈਆਂ ਅਤੇ ਧਰਤੀ ਦੀ ਹਿਕ ਉਤੇ ਪਏ ਚੁੜੀਆਂ ਦੇ ਟੁਕੜੇ ਇੰਜ ਪਰਤੀਤ ਹੋ ਰਹੇ ਸਨ, ਜਿਵੇਂ ਅਸਮਾਨ ਤੇ ਖਿਲਰੇ ਵਿੱਕੇ ਨਿੱਕੇ ਤਾਰੇ ਹੋਣ। ਉਸਦੇ ਸੁਹਾਗ ਦਾ ਸੰਧੂਰ ਭੀ ਮਿਟ ਗਿਆ । ਉਸਦੇ ਕਪੜੇ ਮੈਲੇ ਤੇ ਵਾਲ ਉਲਝੇ ਪਏ ਸਨ । ਅਖੀਆਂ ਜਿਵੇਂ ਜੋਤ-ਹੀਣ ਹੋ ਗਈਆਂ ਹੋਣ। ਉਸ ਨੂੰ ਬਿੱਲੇ ਦੇ ਚੁਕਣ ਦਾ ਭੀ ਖਿਆਲ ਨਾ ਰਹਿੰਦਾ ਤੇ ਸ਼ਾਇਦ ਬਿੱਲੇ ਦਾ ਨਿੱਕਾ ਜਿਨਾ ਦਿਮਾਗ ਸੋਚਦਾ ਹੋਸੀ ਕਿ ਮੇਰੀ ਮਾਂ ਨੂੰ ਕੀ ਹੋ ਗਿਆ ਹੈ ?ਇਹ ਇੰਜ ਕਿਉਂ ਕਰਦੀ ਹੈ ! ਸ਼ਾਇਦ ਇਹ ਗ਼ਰੀਬ ਤਦੇ ਰੋਣ ਦਾ ਯਤਨ ਭੀ ਨਹੀਂ ਸੀ ਕਰਦਾ ਤੇ ਸਦਾ ਮਾਂ ਵਲ ਬਿਟ ਬਿਟ ਤਕਦਾ ਰਹਿੰਦਾ। ਪ੍ਰੀਤਮ ਮਰਕੇ ਆਪਣੇ ਨਾਲ ਹੀ ਗੁਰਦੇਵ ਦੀਆਂ ਕੁੜੀਆਂ ਦਾ ਖੜਾਕ-ਸੁਹਾਗ ਦਾ ਸੰਧਰ-ਖੁਸ਼ੀਆਂ ਅਤੇ ਹਾਸੇ ਲੈ ਗਿਆ ਸੀ ਅਤੇ ਇਸ ਕੋਲ ਛਡ ਗਿਆ ਸੀ ਕੇਵਲ ਉਦਾਸੀ ਅਤੇ ਵੈਰਾਨੇ । ੧੦੪.