( 100 )
________________
ਆਪ ਹੀ ਬਨਾਉਣੀ ਪੈਂਦੀ । ਕਈ ਵੇਰ ਤੇ ਰਤਨੀ, ਉਸ ਪਾਸੋਂ ਰੋਟੀ ਵੀ ਪਕਵਾ ਲਿਆ ਕਰਦੀ ਸੀ, ਹੁਣ ਤੇ ਉਸ ਨੂੰ ਸੁੱਖੇ ਦਾ ਬੜਾ ਸੁਹਣਾ ਬਹਾਨਾ ਲਭ ਪਿਆ ਸੀ-'ਮੈਥੋਂ ਨੀ ਮੁੰਡਾ ਰਵਾਇਆ ਜਾਂਦਾ, ਰਬ ਨੇ ਮਸਾਂ ਮਸਾਂ ਦਿਤਾ ਏ, ਚਾਰ ਟਿੱਕਰ ਆਪੇ ਹੀ ਥੱਪ ਲੈ।” ਵਿਚਾਰੇ ਭਗਤ ਸਿੰਘ ਦੀ ਬੜੀ ਹੀ ਦੁਰਦਸ਼ਾ ਹੁੰਦੀ । ਸਾਰੀ ਦਾੜੀ ਸੁਆਹ ਨਾਲ ਭਰ ਜਾਂਦੀ ਅਤੇ ਧੁੰਏਂ ਨਾਲ ਅੱਖਾਂ ਵਿਚੋਂ ਮਣ ਮਣ ਪਾਣੀ ਵਗਦਾ, ਪਰ ਰਤਨ ਨੂੰ ਰਤੀ ਵੀ ਤਰਸ ਨਾ ਆਉਂਦਾ । ਉਹ ਬੜੀ ਲਾਪ੍ਰਵਾਹੀ ਨਾਲ ਮੰਜੇ ਤੇ ਬੈਠੀ ਸੁੱਖੇ ਨਾਲ ਚੋਹਲ ਮੋਹਲ ਕਰਦੀ ਰਹਿੰਦੀ । | ਭਗਤ ਸਿੰਘ ਵਿਚਾਰਾ ਬੜਾ ਹੀ ਭਲਾ ਆਦਮੀ ਸੀ । ਇਸ ਦੇ ਨਰਮ ਸੁਭਾਅ ਅਤੇ ਸਾਦਗੀ ਨੂੰ ਤੱਕ ਕੇ ਬਹੁਤੇ ਪਿੰਡ ਵਾਲੇ ਤਾਂ ਇਸਨੂੰ ਝਡ ਹੀ ਸਮਝਦੇ । ਭਗਤ ਸਿੰਘ ਦੀ ਭੀ ਕਿਸੇ ਨਾਲ ਕੋਈ ਵਾਧੂ ਘਾਟੁ ਗੱਲ ਨਾ ਕਰਦਾ । ਇਹ ਜਿੰਨਾ ਸ਼ਰੀਫ ਤੇ ਸਾਧਾਰਨ ਸੀ, ਉਸ ਤੋਂ ਵੀ ਵਧ ਰਤਨ ਕੌਰ ਚੁਸਤ ਚਾਲਾਕ ਸੀ ਅਤੇ ਇਸਦਾ ਭਗਤ ਸਿੰਘ ਤੇ ਖਾਸਾ ਰੋਅਬ ਸੀ । ਇਸਨੂੰ ਜਦੋਂ ਰਤਨੀ ਘੁਰਕੀ ਵਟਦੀ ਤਾਂ ਇਸ ਦਾ ਖੜੇ ਦਾ ਸਾਹ ਸੁਕ ਜਾਂਦਾ। ਮਾਂ ਦੇ ਬਹੁਤੇ ਲਾਡਾਂ ਪਿਆਰਾਂ ਅਤੇ ਪਿਉ ਦੇ ਛਿਲੜਪੁਣੇ ਨੇ, ਨਾ ਤਾਂ ਸੁਖਦੇਵ ਨੂੰ ਪੜ੍ਹਨ ਹੀ ਦਿਤਾ ਤੇ ਨਾ ਉਸਦਾ ਦਿਲ ਖੇਤੀ ਬਾੜੀ ਵੱਲੇ ਲਗਣ ਦਿਤਾ। ਜੇਕਰ ਕਦੀ ਭੁਲ ਕੇ ਭਗਤ ਸਿੰਘ ਨੇ ਪੜਨ ਵਲੋਂ ਕਿਹਾ ਭੀ, ਤਾਂ ਰਤਨ ਕੌਰ ਮੁੰਡੇ ਦੀ ਵਕਾਲਤ ਕਰਨ ਲਗ ਪੈਂਦੀ, ਅਸੀਂ ਕਿਹੜਾ ਮੁੰਡੇ ਨੂੰ ਬੀ-ਆ ਪਾਸ ਕਰਾਉਣੈ, ਨਾਲੇ ਕੌਣ ਪੁਛਦੇ ਅਜ ਕਲ ਪਾਹਤੂਆਂ ਨੂੰ, ਵਿਹਲੇ ਧੱਕੇ ਖਾਂਦੇ ਫਿਰਦੇ ਨੇ। ੧੦੮,