( 106 )
________________
ਗਵਾਂਢ ਦੇ ਨਿੱਤ ਦੇ ਕਲੇਸ਼ ਤੋਂ ਮਾਸਟਰ ਬਲਬੀਰ ਬੜਾ ਹੀ ਤੰਗ ਆ ਗਿਆ | ਰਤਨੀ ਦੇ ਅੱਜ ਸਵੇਰ ਦੇ ਕਲੇਸ਼ ਨੇ ਤਾਂ ਬਲਬੀਰ ਦੇ ਦਿਲ ਉਤੇ ਕਾਫੀ ਸਟ ਮਾਰੀ । ਉਹ ਛੁਟੀ ਤੋਂ ਬਾਅਦ ਵੀ ਘਰ ਨਾ ਆਇਆ ਤੇ ਰਾਤ ਵੀ ਉਸ ਆਪਣੇ ਦੂਜੇ ਸਾਥੀ ਪਾਸ ਜੋ ਸਕੂਲੇ ਹੀ ਰਹਿੰਦਾ ਸੀ, ਕਦੀ । ਭਜਨੋ ਦੇ ਦੁਖਾਂ ਦਾ ਪਿਆਲਾ ਭਰ ਚੁਕਿਆ ਸੀ । ਉਹ ਇਸ ਘਰ ਵਿਚ ਰਹਿਣਾ ਨਹੀਂ ਸੀ ਲੋੜਦੀ, ਸਗੋਂ ਇਸ ਸੰਸਾਰ ਵਿਚੋਂ ਹੀ ਟੁਰ ਜਾਣਾ ਲੋਚਦੀ ਸੀ । ਉਹ ਸੋਚਦੀ, ਜੇਕਰ ਇਸੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ, ਜੋ ਇਨਸਾਨ ਨੂੰ ਬੜੀਆਂ ਹੀ ਮੁਸ਼ਕਲਾਂ ਨਾਲ ਮਿਲਦੀ ਹੈ, ਤਾਂ ਲਾਹਨਤ ਹੈ ਅਜਿਹੇ ਜੀਵਨ ਤੇ। ਸ਼ਾਮ ਦੇ ਸਤ ਕੁ ਵਜੇ ਦਾ ਵੇਲਾ ਸੀ । ਜ਼ੋਰਾਂ ਦਾ ਤੂਫ਼ਾਨ ਤੇ ਤੇਜ਼ ਹਨੇਰੀ ਵਗ ਰਹੀ ਸੀ । ਅੱਖੀਆਂ ਨੂੰ ਕੁਝ ਭੀ ਵਿਖਾਈ ਨਹੀਂ ਸੀ ਦੇਂਦਾ ਪਿਆ । ਭਜਨੋ ਪਾਣੀ ਦਾ ਘੜਾ ਲੈਣ ਬਾਹਰ ਨਿਕਲੀ । ਉਸ ਘੜਾ ਖੂਹੀ ਦੀ ਮੌਣ ਉਪਰ ਹੀ ਟਿਕਾ ਦਿਤਾ ਤੇ ਆਪ ਬਾਹਰ ਖੇਤਾਂ ਵੱਲੇ ਚਲ ਪਈ । ਨਵੇਂ ਖੁਹ’ ਦੀ ਮੌਣ ਉਤੇ ਖਲੋਕੇ ਖੂਹ ਵਿਚ ਛਾਲ ਕਢ ਮਾਰੀ ਅਤੇ ਉਸ ਆਪਣੇ ਦੁਖਾਂ ਦਾ ਅੰਤ ਕਰ ਦਿਤਾ। ਘਰ ਵਾਲਿਆਂ ਨੇ ਭਜਨੋ ਨੂੰ ਬਹੁਤ ਦੇਰ ਤੀਕ ਉਡੀਕਿਆ ਐਪਰ ਉਹ ਨਾ ਪਰਤੀ। ਨਾ ਹੀ ਉਸ ਮੁੜਨਾ ਸੀ । ਰਤਨੀ ਕਿਸੇ ਖਿਆਲ ਨਾਲ ਇਕ ਦਮ ਉਠੀ ਤੇ ਉਸ ਗਵਾਂਢੀ ਬਲਬੀਰ ਦੇ ਬੂਹੇ ਨੂੰ ਬਿੱਲੇ ਜਿਡਾ ਤਾਲਾ ਲਗਾ ਤੱਕਕੇ ਕਿਹਾ ‘ਸੁਖਦੇਵ ਦੇ ਬਾਪੂ ! ਮੈਂ ਤੈਨੂੰ ਨੀ ਸੀ ਕਹਿੰਦੀ ਹੁੰਦੀ ਕਿ ਇਹ ਬੈਲੀਆਂ ਦੀ ਧੀ ਨੂੰ ਮੇਰੇ ਪੁੱਤ ਦੇ ਘਰ ਵਸਦੀ । ਅਖੀਰ ਨਿਕਲ ਗੀ ਨਾ ਮੁਸ਼ਟੰਡੇ ਨਾਲ। ਉਹ ਐਮੇਂ ਨੀ ਸੀ ਇਸ ਕੁੜੀ ਦੀ ਰਈ ਕਰਾਉਂਦਾ ਹੁੰਦਾ । ੧੧੪.