ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 111 )

________________

| ਅਸੀਂ ਬੈਠੇ ਰਹੇ, ਗਡੀ ਟੁਰਦੀ, ਹਿੰਦੀ ਤੇ ਨੱਸਦੀ ਰਹੀ । ਬਾਹਰਲੇ ਖੇਤ ਤੇ ਰੁਖ ਭੀ ਇਸਦੇ ਨਾਲ ਨਾਲ ਭਜਦੇ ਤੇ ਦੌੜਦੇ ਰਹੇ । ਕੁਝ ਚਿਰ ਪਿਛੋਂ ਹੀ ਮੈਨੂੰ ਇਕ ਹੋਰ ਮੁਸੀਬਤ ਨੇ ਆ ਘੇਰਿਆ । ਜੇਕਰ ਮੈਂ ਅੰਦਰ ਵੱਲੇ ਝਾਕਦਾ ਤਾਂ ਸੇਠ ਹੋਰੀ ਸ਼ਕੀ ਨਿਗਾਹਾਂ ਨਾਲ ਤੱਕਦੇ ਅਤੇ ਜੇਕਰ ਮੈਂ ਬਾਹਰ ਮੁੰਹ ਕਰਦਾ ਤਾਂ ਕੋਇਲੇ ਦੇ ਨਿੱਕੇ ਨਿੱਕੇ ਟੁਕੜੇ ਮੇਰੀਆਂ ਅਖੀਆਂ ਨਾਲ ਟਕਰਾਂਦੇ । ਭਾਵੇਂ ਮੈਂ ਅਨਿਕ ਵੇਰ ਅਖੀਆਂ ਦੇ ਦੱਰ ਭੇੜੇ, ਐਪਰ ਫਿਰ ਭੀ ਇਹ ਮਲੋ ਮਲੀ ਬਿਨ ਸਦੇ ਮਹਿਮਾਨ ਵਾਂਗ ਅੰਦਰ ਆਣ ਵੜਦੇ । ਹੌਲੀ ਹੌਲੀ ਮੰਹ ਵਾਛੜ ਕਰਦੇ ਕਰਦੇ ਇਹ ਕਮੀਜ਼ ਦੇ ਗਲੇ ਵਿਚੋਂ ਦੀ ਲੰਘਦੇ ਹੋਏ ਸਰੀਰ ਨਾਲ ਬਾਹਰੋਂ ਠਰੇ ਆਏ ਨਿਘ ਲੈਣ ਲਗਦੇ । ਬਾਰੀ ਮੈਂ ਗਰਮੀ ਤੇ ਫਿਰ ਲਾਲਾ ਜੀ ਦੀ ਰਜ਼ਾਮੰਦੀ ਬਗੈਰ ਭੇੜਨੀ ਠੀਕ ਨਾ ਸਮਝੀ ਤੇ ਜੇਕਰ ਇਸ ਥਾਂ ਤੋਂ ਉਠਕੇ ਕਿਸੇ ਅੰਦਰਲੇ ਫੱਟੇ ਤੇ ਜਾ ਬੈਠਦਾ ਤਾਂ ਪਾਰ ਬੈਠੀਆਂ ਮਾਈਆਂ ਕੁਝ ਗਲਤ ਖਿਆਲ ਆਪਣੇ ਅੰਦਰ ਬਣਾ ਲੈਂਦੀਆਂ, ਕਿਉਂਕਿ ਇਕ ਜਵਾਨ ਕੁੜੀ ਜੋ ਉਨ੍ਹਾਂ ਨਾਲ ਬੈਠੀ ਸੀ । | ਮੈਂ ਸੋਚਿਆ ਕਿ ਕੋਇਲਿਆਂ ਤਾਂ ਮੇਰੇ ਗਰੀਬ ਤੇ ਰਹਿਮ ਕਰਨਾ ਹੀ ਨਹੀਂ, ਇਹ ਤੇ ਮੈਨੂੰ ਸੂਰਮਾ ਸਿੰਘ ਬਣਾ ਹੀ ਦੇਣਗੇ ਐਪਰ ਲਾਲਾ ਜੀ ਇਡੀ ਨੌਬਤ ਤੇ ਨਹੀਂ ਪਹੁੰਚ ਸਕਦੇ ਜ਼ਰਾ ਕੌੜਾ ਕੁਸੈਲਾ ਭਾਸ਼ਨ ਹੀ ਦੇ ਦੇਣਗੇ । ਫਿਰ ਮੇਰੇ ਤੇ ਕੋਈ ਕਾਨੂੰਨੀ ਪਾਬੰਦੀ ਵੀ ਤੇ ਨਹੀਂ ਨਾ | ਮੈਂ ਬਾਰੀ ਦਾ ਮੂੰਹ ਕੱਜ ਦਿਤਾ। ਲਾਲਾ ਜੀ ਕੁਝ ਨਾ ਬੋਲੇ । ਐਪਰ ਮਾਈਆਂ ਦੀ ਕਥਾ ਨੇ ਮੇਰਾ ਧਿਆਨ ਆਪਣੇ ਵੱਲ ਖਿਚ ਲੀਤਾ। ਬੁਢੀ ਅੱਧਖੜ ਨੂੰ ਆਖਦੀ ਪਈ ਸੀ, “ਨੀ ਬੰਤੀਏ ! ੧੧੯.