( 41 )
________________
ਚੰਗੇ ਪ੍ਰੀਤਮ ਮੈਂ ਆਪਣੇ ਨਾਲ ਐਨਾ ਪੈਸਾ ਲੈ ਚੱਲਗੀ, ਜਿਹੜਾ ਸਾਡੇ ਲਈ ਬਹੁਤ ਹੀ ਜ਼ਿਆਦਾ ਹੋਵੇਗਾ । ਬੋਲੋ-ਬੋਲੋ ਵੀ ਨਾਕੀ ਤੁਸੀਂ ਤਿਆਰ ਜੇ ?? ਉਸ ਮੇਰੇ ਠੋਡੀ ਨੂੰ ਪਕੜ ਕੇ ਬਚਿਆਂ ਵਾਂਗ ਪੁਛਣਾ ਚਾਹਿਆ । ਮੇਰੀ ਚੰਗੀ ਜੱਸੀ ! ਅਵਤਾਰ ਸਦਾ ਤੇਰਾ ਰਵੇਗਾ-ਤੈਨੂੰ ਛੱਡ ਕੇ ਕਿਸੇ ਹੋਰ ਦਾ ਨਹੀਂ ਹੋ ਸਕਦਾ । ਐਪਰ ਇੰਝ ਨੱਸ ਕੇ ਆਪਾਂ ਆਪਣੇ ਆਪ ਦੀ, ਆਪਣੇ ਪਿਆਰ ਅਤੇ ਮਾਪਿਆਂ ਦੀ ਬਦਨਾਮੀ ਦਾ ਕਾਰਨ ਬਣਾਂਗੇ । ਨਾਲੇ ਮੇਰੇ ਬੁਢੇ ਮਾਪਿਆਂ ਨੂੰ ਕੌਣ ਸੰਭਾਲੇਗਾ, ਉਨ੍ਹਾਂ ਲਈ ਤਾਂ ਕੇਵਲ ਮੈਂ ਹੀ ਇਕ ਆਸਰਾ ਹਾਂ। ਉਹਮੇਰੇ ਬਿਨਾ ਰੋ ਰੋ ਕੇ ਅੰਨ੍ਹੇ ਹੋ ਜਾਣਗੇ-ਮਰ ਜਾਵਣ। ਜਸਵੰਤ ! ਤੁਸਾਂ ਦੇ ਘਰ ਵਾਲੇ ਪੜੇ ਲਿਖੇ ਤੇ ਖੁਲੇ ਵਿਚਾਰਾਂ ਦੇ ਮਾਲਿਕ ਹਨ ( ਤੁਸੀਂ ਇਕ ਵੇਰ ਤੇ ਉਨ੍ਹਾਂ ਨੂੰ ਪੁਛ ਤੱਕੋ, ਮੈਨੂੰ ਪੂਰਨ ਆਸ਼ਾ ਹੈ ਕਿ ਉਹ ਕਦੀ ਭੀ ਸਾਡੇ ਦਿਲ ਨਹੀਂ ਤੋੜ ਸਕਦੇ-ਸਾਡੀਆਂ ਖਾਹਸ਼ਾਂ ਮਿਟੀ ਵਿਚ ਨਹੀਂ ਰੋਲਣਗੇ । “ਅਛਾ ! ਉਹ ਜਿਵੇਂ ਟੁਟਦੇ ਸੁਪਨੇ ਦੀ ਉਦਾਸੀ ਵਿਚ ਬੋਲੀ । ਮੈਨੂੰ ਇੰਝ ਲਗਾ ਜਿਵੇਂ ਉਸਦੇ ਪੈਰ ਫ਼ਰਸ਼ ਨਾਲ ਹੀ ਸੀਤੇ ਗਏ ਹੋਣ । ਤੇ ਜਸਵੰਤ ਹੌਲੀ ਹੌਲੀ ਕਮਰੇ ਵਿਚੋਂ ਬਾਹਰ ਨਿਕਲ ਗਈ । ਉਹ ਜਾ ਚੁਕੀ ਸੀ। ਮੇਰਾ ਦਿਲ ਜਿਵੇਂ ਹਨੇਰੇ ਦੀਆਂ ਅਥਾਹ ਗਹਿਰਾਈਆਂ ਵਿਚ ਡੁਬਦਾ ਜਾ ਰਿਹਾ ਸੀ। ਮੈਂ ਸੋਚਦਾ ਸਾਂ ਕਿ ਕੀ ਉਹ ਮੇਰੀ ਹੋ ਸਕੇਗੀ ? ਇਕ ਗਰੀਬ ਖੱਤਰੀ, ਇਕ ਜੱਟ ਐਸ. ਡੀ. ਓ. ਦੀ ਕੁੜੀ · ਦਾ ਸਾਥੀ ਕਿਵੇਂ ਬਣੇ ਸਕੇਗਾ ? ਮੇਰਾ ਦਿਮਾਗ਼ ਖਾਨਦਾਨ-ਜ਼ਾਤ ਅਤੇ ਪੈਸੇ ਦੇ ਹੋਰ ਫੇਰ ਵਿਚ ਉਲਝ ਗਿਆ । ਤੇ ਮੈਨੂੰ ਮੇਰੇ ਪਿਆਰ ਦੇ ਰੰਗੀਨ ੫੧.