ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 55 )

________________

'ਮੈਂ ਤੁਹਾਡਾ ਧਰਮ ਖਰਾਬ ਨਹੀਂ ਕਰਨਾ ਚਾਹੁੰਦੀ, ਤੁਸੀਂ ਮੇਰੇ ਪਾਸੇ ਪਾਣੀ ਨਾ ਪੀਵੋ | ਅਸੀਂ ਰਾਮਦਾਸੀਏ ਹਾਂ। | ਕੀ ਤੁਸੀਂ ਸਾਡੇ ਜਿਹੇ ਇਨਸਾਨ ਨਹੀਂ ? ਕੀ ਤੁਸਾਂ ਦੀ ਛੁਹ ਨਾਲ ਇਸ ਪਾਣੀ ਵਿਚ ਜ਼ਹਿਰ ਮਿਲ ਜਾਵੇਗੀ । ਫਿਰ ਉਹ ਪਾਣੀ ਜੋ ਕਿਸੇ ਦੀ ਪਿਆਸ ਬੁਝਾਵੇ-ਕਿਸੇ ਨੂੰ ਸੀਤਲਤਾ ਪਹੁੰਚਾਵੇ, ਸਦਾ ਪਵਿਤੁ ਹੈ । ਪਰ........... ? ‘ਕੋਈ ਵਡਾ ਛੋਟਾ ਨਹੀਂ-ਸਭ ਉਸ ਪ੍ਰਮਾਤਮਾਂ ਦੇ ਬਚੇ ਹਨ ਤੇ ਉਸ ਨੂੰ ਇਕੋ ਜਿਹੇ ਪਿਆਰੇ । ਇਹ ਵਿਤਕਰੇ ਤੇ ਵੱਟਾਂ ਰਬ ਦੀਆਂ ਪਾਈਆਂ ਨਹੀਂ, ਸਗੋਂ ਸਾਡੀਆਂ ਹੀ ਪਾਈਆਂ ਹਨ । ਸੋ ਕਿਸੇ ਮਨੁਖ ਜਾਂ ਜਾਤੀ ਨੂੰ ਆਪਣੇ ਆਪ ਨੂੰ ਦੂਜਿਆਂ ਕੋਲੋਂ ਨੀਵਿਆਂ ਨਹੀਂ ਸਮਝਣਾਂ ਚਾਹੀਦਾ। ਇਸ ਪਾਪ ਤੋਂ ਵਡਾ ਹੋਰ ਕੋਈ ਪਾਪ ਹੈ ਨਹੀਂ ਫਿਰ ਤੁਸੀਂ ਪਾਸ ਦੁਜਿਆਂ ਕੋਲੋਂ ਘਟ ਹੈ ਭੀ ਕੀ ? ਸਗੋਂ ਤੁਸੀਂ ਤੇ ਅਨੇਕਾਂ ਤੋਂ ਸੁਹਣੇ ਤੇ ਸਾਫ ਸੁਥਰੇ ਹੋ ਇਨਸਾਨ ਤੋਂ ਇਨਸਾਨ ਨੂੰ ਘਿਰਣਾ ਕਾਹਦੀ। ਇਹ ਨਿਰੀ ਮੂਰਖਤਾ ਹੈ । ਪਿਛਲੀਆਂ ਗਲਾਂ ਛੱਡਕੇ-ਪਿਛਲਾ ਸਭ ਕੁਝ ਭੁਲਕੇ ਅਸੀਂ ਆਪਣੇ ਵਿਚਾਰਾਂ ਨੂੰ ਵਡਿਆਂ ਤੇ ਸੋਹਣਿਆਂ ਬਨਾਉਣਾ ਹੈ ਅਤੇ ਆਪਣੇ ਜੀਵਨ ਵਿਚ ਰੰਗੀਨੀ ਤੇ ਖੁਸ਼ਬੂਆਂ ਭਰਨੀਆਂ ਹਨ। ਪ੍ਰੀਤਮ ਦੀਆਂ ਇਨ੍ਹਾਂ ਗਲਾਂ ਨੇ ਜਿਵੇਂ ਸਚ ਉਸਦੇ ਸਾਹਮਣੇ ਖੋਹਲਕੇ ਰੱਖ ਦਿੱਤ-ਜਿਵੇਂ ਉਸ ਸੁਤੀ ਪਈ ਦੀਆਂ ਅੱਖੀਆਂ ਹੀ ਹੁਣ ਖੁਲੀਆਂ ਹੋਣ ਤੇ ਉਹ ਕਿਸੇ ਹੋਰ ਹੀ ਨਵੀਂ ਨਵੀਂ ਤੇ ਸੁਹਣੀ ਦੁਨੀਆਂ ਵਿਚ ਪੁਜ ਗਈ ਹੋਵੇ। ਉਹ ਖਿੜ ਗਈ । ਉਸਦੀਆਂ ਬੁਲੀਆਂ ਉਤੇ ਮੁਸਕਾਹਟ ਨੱਚ ਉਠੀ ਅਤੇ ੬੫.