ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 56 )

________________

ਉਸਦੇ ਅਣਭੋਲ ਮੁਖ-ਮੰਡਲ ਉਤੇ ਲਾਲੀ ਦੇ ਲੇਪ ਜਿਹੇ ਚੜ ਗਏ । ਉਸਦੀ ਮੁਸਕਾਨ ਪ੍ਰੀਤਮ ਨੂੰ ਇਕ ਮਾਸੂਮ ਬਚੇ ਦੀ ਮੁਸ਼ਕਲ ਜਾਪੀ। ਉਸ ਨੂੰ ਇੰਝ ਲਗਾ ਜਿਵੇਂ ਅਜ ਉਸ ਨੂੰ ਬਹੁਤ ਹੀ ਕੁਝ ਮਿਲ ਗਿਆ ਹੋਵੇ । | ਉਸ ਨੇ ਘੜਾ ਨੀਵਾਂ ਕੀਤਾ | ਪੀਤਮ ਬੁੱਕ ਨਾਲ ਹੀ ਪਾਣੀ ਪੀਤਾ ਤੇ ਪ੍ਰੀਤਮ ਨੇ ਉਸ ਟੁੜੀ ਦੀ ਸੱਜੀ ਬਾਂਹ ਤੋਂ ਉਸਦੇ ' ਪੰਜਾਬੀ ਉਲੀਕੇ ਨਾਂ 'ਬੰਤੋ' ਨੂੰ ਪੜ੍ਹ ਲੀਤਾ। ਉਸ ਨੂੰ ਅਜ ਇਸ ਸੁਹਣੀ ਕੁੜੀ ਦੇ ਨਾਂ ਦਾ ਪਤਾ ਲੱਗਾ। ਪ੍ਰੀਤਮ ਪਿੰਡ ਵਲੇ ਟੁਰ ਗਿਆ ਤੇ ਉਹ ਘੜਾ ਚੁਕ ਕੇ ਖੁਸ਼ ਖੁਸ਼ ਉਥੋਂ ਘਰ ਨੂੰ ਚਲੀ ਗਈ। ਬੰਤੋ ਨੂੰ ਇੰਝ ਭਾਸਦਾ ਜਿਵੇਂ ਸ਼ਾਮ ਦੇ ਹਨੇਰੇ ਵਿਚ ਨੂਰੀ ਕਿਰਨਾਂ ਨਿਕਲ ਪਈਆਂ ਹੋਣ ਜਿਵੇਂ ਸਾਰੇ ਦਾ ਸਾਰਾ ਵਾਯੂ ਮੰਡਲ ਹੀ ਮੁਸਕਾ ਪਿਆ ਹੋਵੇ। ਉਸ ਨੂੰ ਹਰ ਸ਼ੈ ਹੀ ਖੁਸ਼ ਖੁਸ਼ ਜਾਪਦੀ ਤੇ ਬੰਤੋ ਨੂੰ ਇੰਝ ਲਗਦਾ ਸੀ ਜਿਵੇਂ ਉਹ ਉਚੀ ਉਚੀ ਉਡ ਰਹੀ ਹੋਵੇ ਉਹ ਹੁਣ ਕਮੀਣ ਨਾਂ ਰਹੀ ਹੋਵੇ, ਸਗੋਂ ਸਭ ਜਿਹੀ ਹੋ ਗਈ ਹੋਵੇ ਤੇ ਹੁਣ ਤੇਜੋ, ਮੇਲੇ, ਦੇਖੋ ਤੇ ਬੱਚ, ਇਹ ਸਰਦਾਰਾਂ ਦੀਆਂ ਕੁੜੀਆਂ ਉਸਨੂੰ ਖੇਡਣੋਂ ਨਾਂ ਰੋਕ ਸੱਕਣਗੀਆਂ ਤੇ ਉਸਨੂੰ ਘਿਣਾ ਨਾਲ ਨਾ ਤੱਕਣਗੀਆਂ। ਸ਼ਾਮੀ ਬੰਤੋ ਨੇ ਰੋਟੀ ਬਣਾਕੇ ਛੇਤੀ ਛੇਤੀ ਭਾਡੇ ਤੋਂ ਸਾਂਭ ਦਿਤੇ । ਉਹ ਵਿਹਲੀ ਹੋਕੇ ਆਪਣੇ ਕਚੇ ਕੋਠੇ ਦੇ ਬਨੇਰੇ ਉਤੇ ਖਲੋਕੇ ਚੰਨ ਨੂੰ ਤੱਕਣ ਡਹਿ ਪਈ । ਜਿਵੇਂ ਚੰਨ ਨਾਲ ਉਸ ਨੂੰ ਬਹੁਤ ਪਿਆਰ ਹੋ ਗਿਆ ਹੋਵੇ । ਬੰਤੋ ਚੰਨ ਨੂੰ ਤੱਕਦੀ ਸੀ ਤੇ ਚੰਨ ਬੰਤੋ ਨੂੰ ਵੇਖਕੇ ਮੁਸਕਾਂਦਾ ਰਿਹਾ । ਬੰਤੋ ਜਿਵੇਂ ਚੰਨ ਵਿਚੋਂ ਪ੍ਰੀਤਮ ਨੂੰ ਲਭਦੀ ਰਹੀ-ਉਸ ਨਾਲ ਗੱਲਾਂ ਕਰਦੀ ਰਹੀ ਉਸਨੂੰ ਕੁਝ ਸੁਣਾਂਦੀ ਤੇ ਕੁਝ ਮਿੱਠਾ ਮਿੱਠਾ ਉਸ ਪਾਸੋਂ ਸੁਣਦੀ ਰਹੀ । ੬.