( 60 )
________________
ਉਸਦੇ ਧਰਮ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਜੋ ਕਦੀ ਵੀ ਇਕ ਦੂਜੇ ਨਾਲ ਮਿਲ ਨਹੀਂ ਸਕਦੇ-ਇਕ ਨਹੀਂ ਹੋ ਸਕਦੇ ! ‘ਕੇਵਲ ਤੁਹਾਡੇ ਤੇ ਮੇਰੇ ਸਮਝਣ ਵਿਚ ਫਰਕ ਹੈ । ਧਰਮ ਸਭ ਇਕੋ ਜਿਹੇ ਹਨ । ਜ਼ਾਤਾਂ ਅਸੀਂ ਆਪ ਘੜੀਆਂ ਹਨ, ਰਬ ਦੀ ਦਾਤ ਨਹੀਂ ਤੇ ਇਹ ਬਦਲ ਭੀ ਸਕਦੀਆਂ ਹਨ । ਮੈਨੂੰ ਸਮਝਾਣ ਦੀ ਬਜਾਏ ਤੁਸੀਂ ਆਪ ਸਮਝੋ ਤੇ ਜਾਗੋ । ਅਜ ਤੁਸੀਂ ਤੇ ਤੁਹਾਡਾ ਆਪਣਾ ਬਣਾਇਆ ਇਹ ਧਰਮ, ਪ੍ਰੇਮ ਅਤੇ ਇਨਸਾਨੀਅਤ ਦੇ ਰਾਹ ਵਿਚ ਫੌਲਾਦ ਦੀ ਕੰਧ ਬਣ ਕੇ ਨਹੀਂ ਖਲੋ ਸਕਦਾ । ਤੁਹਾਡੇ ਖਿਆਲ ਫੋਕੇ, ਖਿਆਲੀ ਅਤੇ ਫਰਜ਼ੀ ਹਨ । ‘ਤੇਨੂੰ ਬਰਾਦਰੀ ਵਿਚੋਂ ਛੇਕ ਦਿਤਾ ਜਾਵੇਗਾ । ਤੂੰ ਸਾਡੀ ਜੱਟਾਂ ਦੀ ਪੱਗ ਲਾਹ ਸੁਟੀ ਹੈ ਨੀਚਾ ! ਕੌਮ ਦੇ ਲੀਡਰੋ ! ਗੁਰੂ ਦਸਮੇਸ਼ ਦੇ ਸਿਖ ਅਖਵੌਣ ਵਾਲਿਓ !! ਉਹ ਤੇ ਊਚ ਨੀਚ ਦਾ ਵਿਤਕਰਾ ਮਿਟਾਣਾ ਲੋੜਦੇ ਸਨ। ਉਨ੍ਹਾਂ ਨੇ ਤੇ ਸਭਨਾਂ ਨੂੰ ਇਕੋ ਬਾਟੇ ਅੰਮ੍ਰਿਤ ਛਕਾਇਆ ਸੀ, ਸਭਨਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਸਨ । ਉਨ੍ਹਾਂ ਤਾਂ ਮਨੁਖ ਦੀ ਜ਼ਾਤ ਹੀ ਇਕੋ ਦਸੀ ਏ : ਤੁਸੀਂ ਉਨ੍ਹਾਂ ਦੇ ਮਿਸ਼ਨ ਨੂੰ ਵਿਸਾਰੀ ਫਿਰਦੇ ਓ । ਅਜ ਫਿਰ ਇਹ ਰੇਤ ਦੀਆਂ ਕੰਧਾਂ ਹਿੱਕਾਂ ਦੇ ਜ਼ੋਰ ਨਾਲ ਖੜੀਆਂ ਕਰ ਰਹੇ ਓ । ਅਜ ਦਾ ਸਮਾਂ ਲੋੜਦਾ ਹੈ ਕਿ ਇਹ ਸਭ ਵਿਤਕਰੇ ਛਡ ਦਿਤੇ ਜਾਣ, ਇਹ ਫਰਜ਼ੀ ਵੱਟਾਂ ਭੰਨ ਡਰੋੜ ਦਿਤੀਆਂ ਜਾਣ, ਅਤੇ ਮਨੁਖ ਮਨੁਖ ਦੇ ਗਲ ਨੂੰ ਘੁਟ ਕੇ ਲੱਗ ਜਾਵੇ । ਧਰਮ ਦੇ ਠੇਕੇਦਾਰੋ ! ਜਦੋਂ ਸਾਡਾ ਧਰਮ ਇਕ ਹੈ । ਅਸੀਂ ਇਕ ਗੁਰੂ ਨੂੰ ਮੰਨਦੇ ਹਾਂ । ਸਾਡੀ ਬੋਲੀ ਤੇ ਪਹਿਰਾਵਾ ਇਕ ਹੈ। ਸਾਡਾ ਰੰਗ ਰੂਪ ਤੇ ਰਿਵਾਜ ਇਕ ਹਨ । ਸਾਡਾ ਨੂੰ ੭o.